
ਆਕਲੈਂਡ (ਹਰਪ੍ਰੀਤ ਸਿੰਘ) – ਵਾਟਰ ਸੈਫਟੀ ਦੇ ਤਾਜਾ ਸਾਹਮਣੇ ਆਏ ਆਂਕੜੇ ਦੱਸਦੇ ਹਨ ਕਿ ਸਾਲ 2024 ਵਿੱਚ ਡੁੱਬਕੇ ਮਰਨ ਵਾਲ਼ਿਆਂ ਦੀ ਗਿਣਤੀ ਰਿਕਾਰਡ ਲੇਵਲ ‘ਤੇ ਘਟੀ ਹੈ। ਬੀਤੇ ਸਾਲ 71 ਲੋਕਾਂ ਦੀ ਡੁੱਬਕੇ ਮੌਤ ਹੋਈ, ਜੋ ਕਿ ਉਸਤੋਂ ਪਹਿਲੇ ਸਾਲ ਦੇ ਮੁਕਾਬਲੇ 90 ਤੋਂ ਕਾਫੀ ਘੱਟ ਸੀ ਅਤੇ 10 ਸਾਲਾਂ ਦੇ ਔਸਤ 83 ਤੋਂ ਵੀ ਕਾਫੀ ਘੱਟ ਸੀ। ਵਾਟਰ ਸੈਫਟੀ ਦੇ ਚੀਫ ਐਗਜੀਕਿਊਟਿਵ ਡੇਨੀਅਲ ਜੇਰਾਲਡ ਅਨੁਸਾਰ ਨੌਜਵਾਨਾਂ ਵਿੱਚ ਵਾਟਰ ਸਰਵਾਈਵਲ ਸਕਿਲਜ਼ ਦੀ ਸਮਝ ਵਧਾਉਣਾ ਆਖਿਰਕਾਰ ਆਪਣਾ ਕਿਰਦਾਰ ਨਿਭਾਅ ਰਿਹਾ ਹੈ, ਜੋ ਸੱਚਮੁੱਚ ਚੰਗੀ ਖਬਰ ਹੈ।



