ਆਕਲੈਂਡ ਏਅਰਪੋਰਟ ‘ਤੇ ਪਾਰਕਿੰਗ ਵਾਲਿਆਂ ਨੇ ਭਾਰਤੀ ਵਿਅਕਤੀ ਦੇ ਛੁਡਾਏ ਪਸੀਨੇ

Aucklandਆਕਲੈਂਡ (NZ Punjabi News): ਪਾਪਾਟੋਏਟੋਏ ਦੇ ਇਕ ਲੋਕਲ ਬੋਰਡ ਮੈਂਬਰ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਆਕਲੈਂਡ ਏਅਰਪੋਰਟ ਦੀ ਪਾਰਕਿੰਗ ਮਸ਼ੀਨ ਨੇ ਸਿਰਫ਼ 15 ਮਿੰਟ ਦੀ ਪਾਰਕਿੰਗ ਲਈ ਉਨ੍ਹਾਂ ਤੋਂ 4,000 ਡਾਲਰ ਤੋਂ ਵੱਧ ਦੀ ਰਕਮ ਮੰਗ ਲਈ। ਕੁਸ਼ਮਾ ਨਾਇਰ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਵਾਪਰੀ ਜਦੋਂ ਉਹ ਕੁਝ ਸਮੇਂ ਲਈ ਇੰਟਰਨੈਸ਼ਨਲ ਟਰਮੀਨਲ ਦੇ ਸ਼ਾਰਟ-ਟਰਮ ਪਾਰਕਿੰਗ ਇਲਾਕੇ ਵਿੱਚ ਗਏ ਸਨ। ਵਾਪਸ ਨਿਕਲਣ ਲਈ ਜਦੋਂ ਉਹ ਭੁਗਤਾਨ ਮਸ਼ੀਨ ਕੋਲ ਪਹੁੰਚੇ ਤਾਂ ਆਮ ਫੀਸ ਦੀ ਥਾਂ ਮਸ਼ੀਨ ਨੇ $4059 ਦੀ ਰਕਮ ਦਿਖਾਈ।

ਨਾਇਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਮਸ਼ੀਨ ਵਿੱਚ ਕੋਈ ਵੱਡੀ ਤਕਨੀਕੀ ਖ਼ਰਾਬੀ ਹੈ, ਕਿਉਂਕਿ 15 ਮਿੰਟ ਲਈ ਇੰਨੀ ਵੱਡੀ ਰਕਮ ਅਸੰਭਵ ਸੀ। ਉਨ੍ਹਾਂ ਨੇ ਦੁਬਾਰਾ ਕੋਸ਼ਿਸ਼ ਕੀਤੀ, ਪਰ ਮਸ਼ੀਨ ਨੇ ਫਿਰ ਉਹੀ ਰਕਮ ਦਿਖਾਈ। ਇਸ ਤੋਂ ਬਾਅਦ ਉਨ੍ਹਾਂ ਨੇ ਮਦਦ ਲਈ ਪੇਮੈਂਟ ਸਟੇਸ਼ਨ ’ਤੇ ਦਿੱਤੇ ਹੈਲਪ ਬਟਨ ਰਾਹੀਂ ਕਸਟਮਰ ਸਪੋਰਟ ਨਾਲ ਸੰਪਰਕ ਕੀਤਾ। ਜਾਂਚ ਦੌਰਾਨ ਸਟਾਫ ਨੇ ਪਾਇਆ ਕਿ ਸਮੱਸਿਆ ਉਨ੍ਹਾਂ ਦੀ ਪਿਛਲੀ ਕਿਸੇ ਪਾਰਕਿੰਗ ਵਿਜ਼ਿਟ ਨਾਲ ਜੁੜੀ ਤਕਨੀਕੀ ਗੜਬੜ ਕਾਰਨ ਆਈ ਸੀ।

ਨਾਇਰ ਦੇ ਮੁਤਾਬਕ, ਪਹਿਲਾਂ ਵਾਲੀ ਪਾਰਕਿੰਗ ਸੈਸ਼ਨ ਸਿਸਟਮ ਵਿੱਚ ਬੰਦ ਨਹੀਂ ਹੋਈ ਸੀ, ਜਿਸ ਕਾਰਨ ਪੁਰਾਣੇ ਚਾਰਜ ਨਵੇਂ ਦੌਰੇ ਨਾਲ ਜੁੜ ਗਏ ਅਤੇ ਮਸ਼ੀਨ ਨੇ ਹਜ਼ਾਰਾਂ ਡਾਲਰ ਦੀ ਰਕਮ ਦਿਖਾ ਦਿੱਤੀ।

Share it :
error: Content is protected !!