
*ਦੋ ਸਾਲ ਦੀ Fixed Rate ਸਭ ਤੋਂ ਲੋਕਪ੍ਰਿਯ*
Reserve Bank ਦੇ ਅੰਕੜਿਆਂ ਮੁਤਾਬਕ ਪਿਛਲੇ 6 ਮਹੀਨਿਆਂ ਵਿੱਚ Floating ਅਤੇ Short-term Fixed Loans ਦੀ ਮੰਗ ਘਟੀ ਹੈ, ਜਦਕਿ 2 ਸਾਲ ਦੀ Fixed Rate ਸਭ ਤੋਂ ਵੱਧ ਚੁਣੀ ਜਾਣ ਵਾਲੀ ਮਿਆਦ ਬਣ ਗਈ ਹੈ। ਮਾਰਚ ਮਹੀਨੇ ਵਿੱਚ ਨਵੇਂ ਕਰਜ਼ਿਆਂ ਵਿੱਚ ਇਸਦਾ ਹਿੱਸਾ 29 ਫੀਸਦੀ ਰਿਹਾ। ਡੇਵਿਡਸਨ ਨੇ ਕਿਹਾ ਕਿ ਹੁਣ ਲੋਕ ਲਚਕਤਾ (Flexibility) ਦੀ ਥਾਂ ਭੁਗਤਾਨ ਦੀ ਪੱਕੀ ਯਕੀਨੀਤਾ (Repayment Certainty) ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਇੱਕ ਤੋਂ ਦੋ ਸਾਲਾਂ ਵਿੱਚ ਵਿਆਜ ਦਰਾਂ ਹੋਰ ਵੱਧ ਸਕਦੀਆਂ ਹਨ।
*ਕਈ ਲੋਕ ਪਹਿਲਾਂ ਹੀ ਵੱਧ ਵਿਆਜ ਦਰਾਂ ਦਾ ਸਾਹਮਣਾ ਕਰ ਰਹੇ*
ਉਨ੍ਹਾਂ ਦੀ ਵਿਸ਼ਲੇਸ਼ਣ ਅਨੁਸਾਰ, ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਲਗਭਗ 4.8% ‘ਤੇ ਛੇ ਮਹੀਨੇ ਲਈ ਕਰਜ਼ਾ ਫਿਕਸ ਕੀਤਾ ਸੀ, ਹੁਣ ਜੇ ਉਹ ਦੋ ਸਾਲ ਲਈ ਫਿਕਸ ਕਰਦੇ ਹਨ ਤਾਂ ਉਨ੍ਹਾਂ ਨੂੰ ਲਗਭਗ 5.1% ਦੀ ਦਰ ਦੇਣੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਕਰਜ਼ੇ ਦੀ ਮਿਆਦ ਖਤਮ ਹੋਣ ‘ਤੇ ਘੱਟ ਦਰਾਂ ਮਿਲਦੀਆਂ ਸਨ, ਪਰ ਹੁਣ ਇਹ ਰੁਝਾਨ ਉਲਟਦਾ ਦਿਖਾਈ ਦੇ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਮਹੀਨਾਵਾਰ ਖਰਚੇ ਵਧ ਸਕਦੇ ਹਨ।
*ਅਰਥਵਿਵਸਥਾ ‘ਤੇ ਵੀ ਪਵੇਗਾ ਅਸਰ*
ਡੇਵਿਡਸਨ ਦੇ ਮੁਤਾਬਕ ਜੇ ਲੋਕਾਂ ਨੂੰ ਆਪਣੇ ਮੋਰਟਗੇਜ ‘ਤੇ ਵੱਧ ਪੈਸੇ ਖਰਚਣੇ ਪਏ ਤਾਂ ਉਨ੍ਹਾਂ ਕੋਲ ਹੋਰ ਖਰਚਿਆਂ ਲਈ ਘੱਟ ਰਕਮ ਬਚੇਗੀ। ਇਹ ਉਸ ਸਮੇਂ ਹੋਵੇਗਾ ਜਦੋਂ ਇੰਧਨ ਦੀਆਂ ਕੀਮਤਾਂ ਸਮੇਤ ਹੋਰ ਖਰਚੇ ਵੀ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ Reserve Bank ਲਈ ਮਹਿੰਗਾਈ ਨੂੰ ਕਾਬੂ ਕਰਨ ਅਤੇ ਆਰਥਿਕ ਵਿਕਾਸ ਨੂੰ ਸਹਾਰਾ ਦੇਣ ਵਿਚਕਾਰ ਸੰਤੁਲਨ ਬਣਾਉਣਾ ਹੋਰ ਮੁਸ਼ਕਲ ਹੋ ਸਕਦਾ ਹੈ।
Reserve Bank ਦੇ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਦੇ ਕੁੱਲ ਮੋਰਟਗੇਜ ਕਰਜ਼ੇ ਵਿੱਚੋਂ ਲਗਭਗ 43 ਫੀਸਦੀ ਕਰਜ਼ਾ ਅਜਿਹਾ ਹੈ ਜੋ ਜਾਂ ਤਾਂ Floating ਹੈ ਜਾਂ ਅਗਲੇ 6 ਮਹੀਨਿਆਂ ਵਿੱਚ ਦੁਬਾਰਾ ਰੀਫਾਇਨੈਂਸ ਹੋਣਾ ਹੈ।



