ਪੰਜਾਬੀ ਕਾਰੋਬਾਰੀ ਦੀਆਂ ਵਧੀਆਂ ਦਿੱਕਤਾਂ, ERA ਨੇ ਸਾਬਕਾ ਕਰਮਚਾਰੀ ਨੂੰ ਹਰਜਾਨਿਆਂ ਦਾ ਭੁਗਤਾਨ ਨਾ ਅਦਾ ਕਰਨ ‘ਤੇ ਹੁਣ ਦਿੱਤੀ ਧਮਕੀ

new zealandAuckland (NZ Punjabi News) – ਆਕਲੈਂਡ ਦੀ ਕੰਪਨੀ Sharan Solutions Limited (SSL) ਅਤੇ ਇਸ ਦੇ ਡਾਇਰੈਕਟਰ ਮਨਸ਼ਰਨ ਸਿੰਘ ਸੋਹੀ ਨੂੰ ਸਾਬਕਾ ਕਰਮਚਾਰੀ ਜਸਪ੍ਰੀਤ ਸਿੰਘ ਨੂੰ $50,000 ਤੋਂ ਵੱਧ ਦੀ ਬਕਾਇਆ ਤਨਖਾਹ, ਮੁਆਵਜ਼ਾ ਅਤੇ ਹੋਰ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਰੋਜ਼ਗਾਰ ਸੰਬੰਧ ਅਥਾਰਟੀ (Employment Relations Authority) ਨੇ ਪਾਇਆ ਕਿ ਕੰਪਨੀ ਨੇ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਕਰਮਚਾਰੀ ਨੂੰ ਕੋਈ ਭੁਗਤਾਨ ਨਹੀਂ ਕੀਤਾ। ਇਸ ਦੇ ਬਾਵਜੂਦ ਕੰਪਨੀ ਸਰਗਰਮ ਰਹੀ ਅਤੇ ਅਪ੍ਰੈਲ 2026 ਵਿੱਚ ਆਪਣੀ ਸਾਲਾਨਾ ਰਿਟਰਨ ਵੀ ਦਾਖਲ ਕੀਤੀ।

ਅਥਾਰਟੀ ਮੈਂਬਰ ਹੇਲਨ ਵੈਨ ਡਰੂਟਨ ਨੇ ਕਿਹਾ ਕਿ ਮਨਸ਼ਰਨ ਸਿੰਘ ਸੋਹੀ ਨੇ ਨਾ ਤਾਂ ਕਰਮਚਾਰੀ ਨਾਲ ਅਤੇ ਨਾ ਹੀ ਉਸ ਦੇ ਨੁਮਾਇੰਦੇ ਨਾਲ ਕੋਈ ਸੰਪਰਕ ਕੀਤਾ। ਭੁਗਤਾਨ ਲਈ ਪੇਸ਼ ਕੀਤੀ ਗਈ ਕਿਸ਼ਤ ਯੋਜਨਾ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ।

2025 ਦੇ ਫ਼ੈਸਲਿਆਂ ਅਨੁਸਾਰ ਜਸਪ੍ਰੀਤ ਸਿੰਘ ਨੂੰ:

$10,035 ਬਕਾਇਆ ਤਨਖਾਹ

$802.80 ਛੁੱਟੀਆਂ ਦੀ ਤਨਖਾਹ

$15,552 ਗੁਆਚੀ ਕਮਾਈ ਦਾ ਮੁਆਵਜ਼ਾ

$15,000 ਮਾਨਸਿਕ ਪੀੜਾ ਦਾ ਮੁਆਵਜ਼ਾ ਅਦਾ ਕੀਤਾ ਜਾਣਾ ਹੈ।

ਇਸ ਤੋਂ ਇਲਾਵਾ ਕੰਪਨੀ ਨੂੰ $9,000 ਅਦਾਲਤੀ ਖਰਚੇ, ਫਾਈਲਿੰਗ ਫੀਸ ਅਤੇ ਬਕਾਇਆ ਰਕਮ ‘ਤੇ ਵਿਆਜ ਵੀ ਅਦਾ ਕਰਨਾ ਹੋਵੇਗਾ। ਅਥਾਰਟੀ ਨੇ ਹੁਕਮ ਦਿੱਤਾ ਹੈ ਕਿ 28 ਦਿਨਾਂ ਦੇ ਅੰਦਰ ਕੰਪਨੀ ਭੁਗਤਾਨ ਕਰੇ। ਜੇਕਰ ਕੰਪਨੀ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਡਾਇਰੈਕਟਰ ਮਨਸ਼ਰਨ ਸਿੰਘ ਸੋਹੀ ਨੂੰ ਇਸ ਪੂਰੇ ਕਰਜ਼ੇ ਲਈ ਨਿੱਜੀ ਤੌਰ ‘ਤੇ ਜ਼ਿੰਮੇਵਾਰ ਮੰਨਿਆ ਜਾਵੇਗਾ।

Share it :
error: Content is protected !!