ਤੂਫਾਨੀ ਮੌਸਮ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ, 6200 ਤੋਂ ਵੱਧ ਬਿਜਲੀ ਡਿੱਗਣ ਦੀਆਂ ਘਟਨਾਵਾਂ ਦਰਜ

new zealand
Lightning storms cut power to thousands; thunderstorms and 100km/h winds to hit North Island

Auckland (NZ Punjabi News) – ਨਿਊਜ਼ੀਲੈਂਡ ਵਿੱਚ ਸਰਦੀਆਂ ਦੀ ਸ਼ੁਰੂਆਤ ਨਾਲ ਹੀ ਮੌਸਮ ਨੇ ਕਰਵਟ ਲੈ ਲਈ ਹੈ। ਬਿਜਲੀ ਵਾਲੇ ਤੂਫ਼ਾਨਾਂ ਅਤੇ ਗੜਗੜਾਹਟ ਨੇ ਦੇਸ਼ ਦੇ ਕੇਂਦਰੀ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਸਾਊਥ ਆਈਲੈਂਡ ਦੇ ਉੱਤਰੀ ਖੇਤਰਾਂ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਮੈਟਸਰਵਿਸ ਮੁਤਾਬਕ ਸ਼ਾਮ 6 ਵਜੇ ਤੋਂ ਅੱਜ ਸਵੇਰੇ 6:30 ਵਜੇ ਤੱਕ ਵੈਲਿੰਗਟਨ, ਨੇਲਸਨ ਅਤੇ ਟਾਸਮੈਨ ਖੇਤਰਾਂ ਵਿੱਚ 6200 ਤੋਂ ਵੱਧ ਬਿਜਲੀ ਚਮਕਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਕਈ ਘੰਟਿਆਂ ਤੱਕ ਗੜਗੜਾਹਟ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ।

ਮੌਸਮ ਵਿਗਿਆਨੀ ਜੌਨ ਲਾਅ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ, ਗਰਜ-ਚਮਕ ਵਾਲੇ ਤੂਫ਼ਾਨ ਅਤੇ ਕੁਝ ਖੇਤਰਾਂ ਵਿੱਚ ਬਵੰਡਰ (ਟੋਰਨੇਡੋ) ਬਣਨ ਦੀ ਸੰਭਾਵਨਾ ਵੀ ਹੈ। ਉੱਤਰੀ ਟਾਪੂ ਦੇ ਕਈ ਇਲਾਕਿਆਂ ਵਿੱਚ ਹਵਾਵਾਂ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ, ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ‘ਤੇ ਨਜ਼ਰ ਰੱਖਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

Share it :
error: Content is protected !!