
ਮੈਲਬੋਰਨ (ਹਰਪ੍ਰੀਤ ਸਿੰਘ) – ਤਸਵੀਰ ਵਿੱਚ ਦਿਖਾਈ ਦੇ ਰਹੀਆਂ ਇਹ ਤਿੰਨ ਮਹਿਲਾਵਾਂ ਤੇ ਇਨ੍ਹਾਂ ਦੇ 2 ਹੋਰ ਸਾਥੀਆਂ ਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ, ਦਰਅਸਲ ਪੁਲਿਸ ਦਾ ਦਾਅਵਾ ਹੈ ਕਿ ਇਹ ਗਿਰੋਹ ਪੂਰਬੀ ਮੈਲਬੋਰਨ ਵਿੱਚ ਸਰਗਰਮ ਹੈ ਤੇ ਲੋਕਾਂ ਨੂੰ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਪਿੱਛੇ ਬੁਰੀਆਂ ਆਤਮਾਵਾਂ ਲੱਗੀਆਂ ਹੋਈਆਂ ਹਨ ਤੇ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਜਾਨ ਨੂੰ ਖਤਰਾ ਹੈ। ਹੁਣ ਤੱਕ ਇਨ੍ਹਾਂ ਦੇ ਝਾਂਸੇ ਵਿੱਚ ਆ ਕੇ ਕਈ ਜਣੇ ਲੱਖਾਂ ਦੀ ਜਿਊਲਰੀ ਤੇ ਨਕਦੀ ਗੁਆ ਬੈਠੇ ਹਨ। ਜੇ ਤੁਹਾਨੂੰ ਵੀ ਇਹ ਮਹਿਲਾਵਾਂ ਦਿਖਣ ਤਾਂ ਪੁਲਿਸ ਨਾਲ ਤੁਰੰਤ 1800 333 000 ਇਸ ਨੰਬਰ ‘ਤੇ ਸੰਪਰਕ ਕੀਤਾ ਜਾਏ।



