
ਅਧਿਕਾਰੀਆਂ ਮੁਤਾਬਕ ਮੰਗਲਵਾਰ ਸਵੇਰੇ 9 ਵਜੇ ਤੋਂ Ōwhiro Bay, Island Bay, Houghton Bay ਅਤੇ Breaker Bay ਦੇ ਸਮੁੰਦਰ-ਕਿਨਾਰੇ ਸਥਿਤ ਘਰਾਂ ਦੇ ਵਸਨੀਕਾਂ ਨੂੰ ਇਲਾਕਾ ਛੱਡਣਾ ਲਾਜ਼ਮੀ ਹੋਵੇਗਾ। Lyall Bay ਨੂੰ ਇਸ ਹੁਕਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਵੈਲਿੰਗਟਨ ਦੇ ਮੇਅਰ Andrew Little ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਹਿਰ ਦੇ ਦੱਖਣੀ ਅਤੇ ਪੂਰਬੀ ਵਾਰਡਾਂ ਵਿੱਚ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਮੌਸਮ ਵਿਭਾਗ MetService ਨੇ Ōwhiro Bay ਤੋਂ Breaker Bay ਤੱਕ ਦੇ ਤੱਟੀ ਖੇਤਰ ਲਈ ਭਾਰੀ ਸਮੁੰਦਰੀ ਲਹਿਰਾਂ ਦੀ ਚੇਤਾਵਨੀ ਜਾਰੀ ਕੀਤੀ ਹੈ, ਜੋ ਮੰਗਲਵਾਰ ਤੜਕੇ ਤੋਂ ਬੁੱਧਵਾਰ ਸਵੇਰ ਤੱਕ ਪ੍ਰਭਾਵੀ ਰਹੇਗੀ। ਅਧਿਕਾਰੀਆਂ ਨੇ ਲੋਕਾਂ ਨੂੰ ਜ਼ਰੂਰੀ ਦਵਾਈਆਂ, ਮਹੱਤਵਪੂਰਨ ਦਸਤਾਵੇਜ਼ ਅਤੇ ਹੋਰ ਲੋੜੀਂਦਾ ਸਮਾਨ ਨਾਲ ਤਿਆਰ ਰਹਿਣ ਅਤੇ ਸੰਭਵ ਹੋਵੇ ਤਾਂ ਰਿਸ਼ਤੇਦਾਰਾਂ ਜਾਂ ਦੋਸਤਾਂ ਕੋਲ ਰਹਿਣ ਦੀ ਸਲਾਹ ਦਿੱਤੀ ਹੈ। ਜਿਨ੍ਹਾਂ ਕੋਲ ਜਾਣ ਲਈ ਕੋਈ ਥਾਂ ਨਹੀਂ, ਉਨ੍ਹਾਂ ਲਈ Wellington South Baptist Church ਵਿੱਚ ਐਮਰਜੈਂਸੀ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਦੱਖਣੀ ਤੱਟੀ ਇਲਾਕਿਆਂ ਵਿੱਚ ਸੜਕਾਂ ਬੰਦ ਹੋ ਸਕਦੀਆਂ ਹਨ ਅਤੇ ਸਮੁੰਦਰੀ ਪਾਣੀ ਦੇ ਅੰਦਰ ਤੱਕ ਆਉਣ ਦਾ ਖਤਰਾ ਬਣਿਆ ਹੋਇਆ ਹੈ।



