
ਆਕਲੈਂਡ (ਹਰਪ੍ਰੀਤ ਸਿੰਘ) – ਸਾਲ 2022 ਵਿੱਚ ਚੀਨ ਤੋਂ ਨਿਊਜੀਲੈਂਡ ਆਇਆ ਜੁਨ ਜਿਏਂਗ ਪਰਿਵਾਰ ਨਾਲ ਨਵਾਂ ਸਾਲ ਮਨਾਉਣ ਦੀ ਤਿਆਰੀ ਵਿੱਚ ਸੀ, ਪਰ ਅਚਾਨਕ 28 ਦਸੰਬਰ ਨੂੰ ਉਹ ਕੰਮ ਦੌਰਾਨ ਸੀਜ਼ਰ ਲੀਫਟ ਤੋਂ ਡਿੱਗ ਪਿਆ ਤੇ ਇਸ ਕਾਰਨ ਉਸਦੇ ਸਿਰ ‘ਤੇ ਸੱਟ ਵੱਜੀ ਤੇ ਉਹ ਉਸ ਦਿਨ ਤੋਂ ਹੀ ਕੋਮਾ ‘ਚ ਚਲਿਆ ਗਿਆ। ਜੁਨ ਐਸ ਡੀ ਐਲੁਮੀਨੀਅਮ ਆਕਲੈਂਡ ਵਿੱਚ ਕੰਮ ਕਰਦਾ ਸੀ ਤੇ ਕੰਮ ਦੌਰਾਨ ਉਸਨੇ ਕੋਈ ਸੈਫਟੀ ਗੀਅਰ ਵੀ ਨਹੀਂ ਪਾਇਆ ਹੋਇਆ ਸੀ। ਜੁਨ ਜਿੰਦਗੀ ਨਾਲ ਮੌਤ ਦੀ ਜੰਗ ਹਾਰ ਗਿਆ ਹੈ ਤੇ ਉਹ ਆਪਣੇ ਮਗਰ ਆਪਣੀ ਪਤਨੀ ਤੇ 8 ਸਾਲਾ ਧੀ ਛੱਡ ਗਿਆ ਹੈ। ਪੂਰਾ ਪਰਿਵਾਰ ਇਸ ਵੇਲੇ ਨਮੋਸ਼ੀ ਵਿੱਚ ਹੈ, ਕਿਉਂਕਿ ਪਰਿਵਾਰ ਨਾਲ ਇਸੇ ਕ੍ਰਿਸਮਿਸ ਮੌਕੇ ਉਨ੍ਹਾਂ ਨਵਾਂ ਸਾਲ ਧੂਮਧਾਮ ਨਾਲ ਮਨਾਉਣ ਦੀ ਗੱਲ ਸੋਚੀ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ।



