
ਵਾਰਿਅਰਜ਼ ਕੋਚ ਐਂਡਰੂ ਵੇਬਸਟਰ ਅਤੇ ਉਨ੍ਹਾਂ ਦਾ ਪਰਿਵਾਰ ਵੀ ਇਸ ਮੁਹਿੰਮ ਦਾ ਸ਼ਿਕਾਰ ਬਣੇ। ਇੱਕ ਜਾਅਲੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ, ਜਦਕਿ ਅਸਲ ਵਿੱਚ ਉਹ ਬਿਲਕੁਲ ਠੀਕ ਹਨ। ਐਂਡਰੂ ਵੇਬਸਟਰ ਨੇ ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸੇ ਦੀ ਪਤਨੀ ਬਾਰੇ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰਨਾ ਬਹੁਤ ਦੁਖਦਾਈ ਹੈ।
ਕਰੂਸੇਡਰਜ਼ ਦੇ ਫੁੱਲਬੈਕ ਜੌਨੀ ਮੈਕਨਿਕੋਲ ਨੇ ਕਿਹਾ ਕਿ ਇਹ ਪੋਸਟਾਂ ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਲਈ ਚਿੰਤਾ ਦਾ ਕਾਰਨ ਹਨ, ਕਿਉਂਕਿ ਉਹ ਅਕਸਰ ਇਨ੍ਹਾਂ ਨੂੰ ਸੱਚ ਮੰਨ ਲੈਂਦੇ ਹਨ। ਕੁਝ ਪੋਸਟਾਂ ਤਾਂ ਅਜਿਹੇ ਖਿਡਾਰੀਆਂ ਬਾਰੇ ਵੀ ਬਣਾਈਆਂ ਗਈਆਂ ਜੋ ਅਸਲ ਵਿੱਚ ਮੌਜੂਦ ਹੀ ਨਹੀਂ ਹਨ। ਇੱਕ ਪੋਸਟ ਵਿੱਚ “ਜੈਕ ਪਿਊ” ਨਾਮਕ ਚੀਫ਼ਸ ਖਿਡਾਰੀ ਦੀ ਮੌਤ ਦਾ ਦਾਅਵਾ ਕੀਤਾ ਗਿਆ, ਜਦਕਿ ਉਹ ਕਦੇ ਵੀ ਸੁਪਰ ਰਗਬੀ ਨਹੀਂ ਖੇਡਿਆ।
ਮੈਸੀ ਯੂਨੀਵਰਸਿਟੀ ਦੇ ਮਾਰਕੀਟਿੰਗ ਪ੍ਰੋਫੈਸਰ ਬੋਡੋ ਲੈਂਗ ਮੁਤਾਬਕ ਇਨ੍ਹਾਂ ਪੋਸਟਾਂ ਦਾ ਮਕਸਦ ਵਾਇਰਲ ਹੋਣਾ, ਵੱਡੀ ਫਾਲੋਇੰਗ ਹਾਸਲ ਕਰਨਾ ਜਾਂ ਕਈ ਵਾਰ ਲੋਕਾਂ ਨੂੰ ਖਤਰਨਾਕ ਲਿੰਕਾਂ ‘ਤੇ ਕਲਿੱਕ ਕਰਵਾ ਕੇ ਸਾਇਬਰ ਧੋਖਾਧੜੀ ਕਰਨਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਖ਼ਬਰ ਕਿਸੇ ਪ੍ਰਮਾਣਿਤ ਜਾਂ ਅਧਿਕਾਰਤ ਸਰੋਤ ਤੋਂ ਨਹੀਂ ਆਉਂਦੀ ਤਾਂ ਉਸ ‘ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਅਜਿਹੇ ਲਿੰਕਾਂ ‘ਤੇ ਕਲਿੱਕ ਕਰਨ ਤੋਂ ਬਚਿਆ ਜਾਵੇ। ਨਿਊਜ਼ੀਲੈਂਡ ਰਗਬੀ ਸਮੇਤ ਕਈ ਖੇਡ ਸੰਸਥਾਵਾਂ ਨੇ ਇਸ ਸਮੱਸਿਆ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਸੰਪਰਕ ਕੀਤਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਜਾਅਲੀ AI ਖ਼ਬਰਾਂ ਨੂੰ ਰੋਕਣਾ “Whack-a-Mole” ਵਰਗਾ ਹੈ, ਕਿਉਂਕਿ ਇੱਕ ਪੇਜ ਹਟਾਉਣ ਤੋਂ ਬਾਅਦ ਦੂਜਾ ਤੁਰੰਤ ਸਾਹਮਣੇ ਆ ਜਾਂਦਾ ਹੈ।



