
ਮੈਲਬੋਰਨ (ਹਰਪ੍ਰੀਤ ਸਿੰਘ) – ਤਸਵੀਰ ਵਿੱਚ ਦਿਖਾਏ ਇਨ੍ਹਾਂ ਤਿੰਨਾਂ ਦੀ ਮੈਲਬੋਰਨ ਪੁਲਿਸ ਨੂੰ ਭਾਲ ਹੈ ਅਤੇ ਆਮ ਲੋਕਾਂ ਨੂੰ ਵੀ ਇਨ੍ਹਾਂ ਦੀ ਪਹਿਚਾਣ ਲਈ ਅਪੀਲ ਕੀਤੀ ਗਈ ਹੈ। ਇਨ੍ਹਾਂ ਨੇ ਮਾਨਚੇਸਟਰ ਲੇਨ ‘ਤੇ ਇੱਕ ਜਿਊਲਰੀ ਸ਼ਾਪ ‘ਤੇ ਚੋਰੀ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਵਿੱਚ ਇੱਕ ਮਹਿਲਾ ਤੇ ਦੋ ਨੌਜਵਾਨ ਸ਼ਾਮਿਲ ਹਨ। ਇਨ੍ਹਾਂ ਨੇ ਸਟੋਰ ਤੋਂ ਕਰੀਬ $100,000 ਦੀ ਜਿਊਲਰੀ ਚੋਰੀ ਕੀਤੀ ਹੈ।



