
ਆਕਲੈਂਡ (ਹਰਪ੍ਰੀਤ ਸਿੰਘ) – ਮਾਉਂਟ ਵਲੰਿਗਟਨ ਸਟਰੀਟ ‘ਤੇ ਪਾਣੀ ਦੀ ਮੁੱਖ ਪਾਈਪ ਫਟਣ ਕਾਰਨ ਅੱਜ ਰਾਹਗੀਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸੇ ਲਈ ਕਾਰ ਚਾਲਕਾਂ ਨੂੰ ਸਿਲਵੀਆ ਪਾਰਕ ਮਾਲ ਦੀ ਮੁੱਖ ਐਂਟਰੀ ਵਲੋਂ ਨਾ ਜਾਣ ਦੀ ਹਿਦਾਇਤ ਹੈ। ਆਕਲੈਂਡ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਨਜਦੀਕ ਇਹ ਘਟਨਾ ਸਵੇਰੇ 11.17 ਵਜੇ ਦੇ ਨਜਦੀਕ ਵਾਪਰੀ। ਪਾਈਪ ਫਟਣ ਕਾਰਨ ਦਰਜਨਾਂ ਪ੍ਰਾਪਰਟੀਆਂ ਦਾ ਪਾਣੀ ਵੀ ਬੰਦ ਹੋ ਗਿਆ ਹੈ। ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।



