ਨਿਊਜ਼ੀਲੈਂਡ ਵੱਲ ਵੱਧ ਰਿਹਾ ਬਰਡ ਫਲੂ, ਬਾਇਓਸਿਕਿਊਰਟੀ ਮੰਤਰੀ ਨੇ ਦਿੱਤੀ ਚੇਤਾਵਨੀ

 ਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਦੇ ਬਾਇਓਸਿਕਿਊਰਟੀ ਮੰਤਰੀ ਐਂਡਰੂ ਹੋਗਾਰਡ ਨੇ ਚੇਤਾਵਨੀ ਦਿੱਤੀ ਹੈ ਕਿ ਘਾਤਕ H5 ਬਰਡ ਫਲੂ (ਐਵੀਅਨ ਇਨਫਲੂਐਂਜ਼ਾ) ਦਾ ਨਿਊਜ਼ੀਲੈਂਡ ਪਹੁੰਚਣਾ ਹੁਣ ਸਿਰਫ਼ ਸਮੇਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਹੁਣ “ਜੇ ਨਹੀਂ, ਤਾਂ ਕਦੋਂ” ਵਾਲਾ ਮਾਮਲਾ ਬਣ ਗਿਆ ਹੈ।

ਆਸਟ੍ਰੇਲੀਆ ਵਿੱਚ ਹਾਲ ਹੀ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਅਤੇ ਪੋਲਟਰੀ ਉਦਯੋਗ ਨੇ ਸਾਵਧਾਨੀਆਂ ਹੋਰ ਵਧਾ ਦਿੱਤੀਆਂ ਹਨ। ਮੰਤਰੀ ਹੋਗਾਰਡ ਇਸ ਹਫ਼ਤੇ ਆਸਟ੍ਰੇਲੀਆ ਦੇ ਸਹਾਇਕ ਖੇਤੀਬਾੜੀ ਮੰਤਰੀ ਐਂਥਨੀ ਚਿਸਹੋਲਮ ਨਾਲ ਮੁਲਾਕਾਤ ਕਰਕੇ ਉੱਥੇ ਦੀ ਸਥਿਤੀ ਅਤੇ ਰੋਕਥਾਮ ਦੇ ਤਜਰਬਿਆਂ ‘ਤੇ ਚਰਚਾ ਕਰਨਗੇ। ਹੋਗਾਰਡ ਨੇ ਕਿਹਾ ਕਿ ਜੇ ਬਰਡ ਫਲੂ ਨਿਊਜ਼ੀਲੈਂਡ ਦੇ ਕਿਸੇ ਵੱਡੇ ਪੋਲਟਰੀ ਫਾਰਮ ਤੱਕ ਪਹੁੰਚ ਗਿਆ ਤਾਂ ਮੁਰਗੀਆਂ ਵਿੱਚ 75 ਤੋਂ 100 ਫ਼ੀਸਦੀ ਤੱਕ ਮੌਤ ਦਰ ਹੋ ਸਕਦੀ ਹੈ, ਜਿਸ ਨਾਲ ਅੰਡਿਆਂ ਅਤੇ ਚਿਕਨ ਦੀਆਂ ਕੀਮਤਾਂ ‘ਤੇ ਵੀ ਅਸਰ ਪੈ ਸਕਦਾ ਹੈ।

ਇਸ ਦੌਰਾਨ ਦੇਸ਼ ਭਰ ਦੇ ਪੋਲਟਰੀ ਫਾਰਮਾਂ ‘ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾ ਰਹੇ ਹਨ। ਕਾਰਟਰਟਨ ਦੇ ਫ੍ਰੀ-ਰੇਂਜ ਚਿਕਨ ਫਾਰਮ ਮਾਲਕ ਕ੍ਰਿਸ ਮਾਰਟਿਨ ਨੇ ਦੱਸਿਆ ਕਿ ਫਾਰਮ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ QR ਕੋਡ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਹੈ।

Share it :
error: Content is protected !!