ਹੁਣ ਆਸਟਰੇਲੀਆ ਵਿੱਚ ਫੋਨ ਦੀ ਕਵਰੇਜ ਹੋਵੇਗੀ ਪੂਰੀ , ਕਿਸੇ ਵੀ ਜਗ੍ਹਾ ਨਹੀਂ ਟੁੱਟੇਗੀ ਰੇਂਜ

ਸਿਡਨੀ ( ਜਸਪ੍ਰੀਤ ਸਿੰਘ ਰਾਜਪੁਰਾ ) ਟੈਲਸਟ੍ਰਾ ਨੇ SpaceX ਦੇ Starlink ਨਾਲ ਸਾਂਝਦਾਰੀ ਦਾ ਐਲਾਨ ਕੀਤਾ ਹੈ। ਇਸ ਨਾਲ ਸਾਂਝੇ ਤੌਰ ‘ਤੇ Satellite-to-Mobile (ਸਿੱਧੇ ਮੋਬਾਈਲ ‘ਤੇ) ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ, ਜੋ ਖ਼ਾਸ ਕਰਕੇ ਉਹਨਾਂ ਇਲਾਕਿਆਂ ਲਈ ਹਨ ਜਿਥੇ ਮੋਬਾਈਲ ਕਵਰੇਜ ਨਹੀਂ ਪਹੁੰਚਦੀ ਅਤੇ ਹੁਣ ਟੈਲਸਟਰਾ ਸੈਟਲਾਈਟ ਰਾਹੀਂ ਰੇਂਜ ਪਹੁੰਚ ਜਾਣ ਦੀ ਕੋਸ਼ਿਸ਼ ਕਰੇਗਾ।

ਹਾਲ ਵਿੱਚ ਇਹ ਸਭ ਕੁਝ ਟੈਸਟਿੰਗ ਦੇ ਵਿੱਚ ਹੈ ਅਤੇ ਇਸ ਦੀ ਪਰਖ ਕੀਤੀ ਜਾ ਰਹੀ ਹੈ , ਇਹ ਸੇਵਾ ਯੂਜ਼ਰਾਂ ਨੂੰ ਟੈਕਸਟ ਮੈਸੇਜ ਭੇਜਣ ਤੇ ਪ੍ਰਾਪਤ ਕਰਨ ਦੀ ਸਹੂਲਤ ਦੇਵੇਗੀ, ਅਤੇ ਇਸ ਲਈ ਕਿਸੇ ਖਾਸ ਡਿਵਾਈਸ ਦੀ ਲੋੜ ਨਹੀਂ ਹੋਵੇਗੀ। ਸੇਵਾ ਦੀ ਅਧਿਕਾਰਤ ਸ਼ੁਰੂਆਤ ਜਲਦੀ ਕੀਤੀ ਜਾਏਗੀ।

ਟੈਲਸਟ੍ਰਾ, ਜੋ ਪਹਿਲਾਂ ਹੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਮੋਬਾਈਲ ਨੈੱਟਵਰਕ ਚਲਾਉਦੀ ਹੈ, ਸੈਟੇਲਾਈਟ ਤਕਨੀਕ ਨੂੰ ਆਪਣੇ ਮੌਜੂਦਾ ਨੈੱਟਵਰਕ ਦੇ ਮੌਜੂਦਾ ਦੌਰ ਦੇ ਹੱਲ ਵਜੋਂ ਵੇਖਦੀ ਹੈ। ਭਵਿੱਖ ਵਿੱਚ ਇਸ ਸੇਵਾ ਵਿੱਚ ਆਵਾਜ਼ ਅਤੇ slowspeed ਦੇ ਡਾਟਾ ਦੀ ਸਹੂਲਤ ਵੀ ਸ਼ਾਮਲ ਕੀਤੀ ਜਾ ਸਕਦੀ ਹੈ।

ਇਹ ਸਾਂਝਦਾਰੀ ਸਿਰਫ਼ ਮੋਬਾਈਲ ਸੇਵਾਵਾਂ ਤੱਕ ਹੀ ਸੀਮਿਤ ਨਹੀਂ ਹੈ। ਟੈਲਸਟ੍ਰਾ ਅਤੇ Starlink ਪਹਿਲਾਂ ਤੋਂ ਹੀ Low-Earth-Orbit (LEO) ਸੈਟੇਲਾਈਟ ਇੰਟਰਨੈਟ ਉੱਤੇ ਕੰਮ ਕਰ ਰਹੇ ਹਨ।

ਇਹ ਨਵੀਂ ਪਹਿਲ ਆਸਟ੍ਰੇਲੀਆ ਦੇ ਦੂਰਦਰਾਜ਼ ਅਤੇ ਪਿੰਡਾਂ ਵਿੱਚ ਕਨੈਕਟਿਵਿਟੀ ਵਿੱਚ ਸੁਧਾਰ ਲਿਆਉਣ ਲਈ ਟੈਲਸਟ੍ਰਾ ਲਈ ਸਹਾਇਕ ਹੋਵੇਗੀ ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੈਲੀਕਮਿਊਨੀਕੇਸ਼ਨ ਕੰਪਨੀ One NZ ਵੱਲੋਂ ਵੀ ਸਪੇਸ ਐਕਸ ਦੇ ਸਟਾਰ ਲਿੰਕ ਨਾਲ ਸਮਝੌਤਾ ਕਰ ਨਿਊਜ਼ੀਲੈਂਡ ਵਾਸੀਆਂ ਨੂੰ ਫੋਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਜੋ ਪਿਛਲੇ ਸਾਲ ਦਸੰਬਰ ਵਿੱਚ ਸ਼ੁਰੂ ਹੋਈ ਹੈ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕੀ ਨਿਊਜ਼ੀਲੈਂਡ ਦੇ ਕਿਸੇ ਵੀ ਕੋਨੇ ਵਿੱਚ ਅਜਿਹੀ ਜਗ੍ਹਾ ਨਹੀਂ ਹੋਵੇਗੀ ਜਿੱਥੇ ਮੋਬਾਈਲ ਕਵਰੇਜ ਨਹੀਂ ਪਹੁੰਚਦੀ

Share it :
error: Content is protected !!