
ਇਕਨਾਮਿਸਟ ਇੰਟੈਲੀਜੈਂਸ ਯੂਨਿਟ (EIU) ਵੱਲੋਂ ਜਾਰੀ ਕੀਤੀ ਗਈ ਸਾਲਾਨਾ ਰੈਂਕਿੰਗ ਵਿੱਚ ਦੁਨੀਆ ਦੇ 173 ਸ਼ਹਿਰਾਂ ਦਾ ਸਿੱਖਿਆ, ਸਥਿਰਤਾ, ਸਿਹਤ ਸੇਵਾਵਾਂ, ਬੁਨਿਆਦੀ ਢਾਂਚੇ, ਸੱਭਿਆਚਾਰ ਅਤੇ ਵਾਤਾਵਰਨ ਦੇ ਆਧਾਰ ‘ਤੇ ਮੁਲਾਂਕਣ ਕੀਤਾ ਗਿਆ।
ਕੋਪਨਹੇਗਨ ਨੂੰ ਸਥਿਰਤਾ, ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਖੇਤਰ ਵਿੱਚ ਪੂਰੇ ਅੰਕ ਮਿਲੇ। EIU ਮੁਤਾਬਕ ਉੱਚ ਪੱਧਰੀ ਸਰਕਾਰੀ ਸੇਵਾਵਾਂ, ਸ਼ਾਨਦਾਰ ਬੁਨਿਆਦੀ ਢਾਂਚਾ ਅਤੇ ਵਧੀਆ ਜੀਵਨ ਮਿਆਰ ਇਸਦੀ ਸਫਲਤਾ ਦਾ ਮੁੱਖ ਕਾਰਨ ਹਨ।
ਦੂਜੇ ਸਥਾਨ ‘ਤੇ ਵਿਯੇਨਾ (ਆਸਟਰੀਆ) ਰਹੀ, ਜਦਕਿ ਮੈਲਬੋਰਨ (ਆਸਟ੍ਰੇਲੀਆ) ਤੀਜੇ ਅਤੇ ਸਿਡਨੀ ਚੌਥੇ ਸਥਾਨ ‘ਤੇ ਰਿਹਾ।
ਏਸ਼ੀਆ ਵੱਲੋਂ ਓਸਾਕਾ (ਜਾਪਾਨ) ਸੱਤਵੇਂ ਅਤੇ ਟੋਕੀਓ ਦਸਵੇਂ ਸਥਾਨ ‘ਤੇ ਰਹੇ। ਉੱਤਰੀ ਅਮਰੀਕਾ ਵਿੱਚ ਵੈਨਕੂਵਰ (ਕੈਨੇਡਾ) ਨੌਵੇਂ ਸਥਾਨ ਨਾਲ ਟਾਪ-10 ਵਿੱਚ ਸ਼ਾਮਲ ਹੋਣ ਵਾਲਾ ਇਕਲੌਤਾ ਸ਼ਹਿਰ ਰਿਹਾ।
EIU ਨੇ ਕਿਹਾ ਕਿ ਏਸ਼ੀਆ ਦੇ ਕਈ ਸ਼ਹਿਰਾਂ ਦੀ ਰੈਂਕਿੰਗ ਸਿਹਤ ਸੇਵਾਵਾਂ ਵਿੱਚ ਸੁਧਾਰ ਕਾਰਨ ਬਿਹਤਰ ਹੋਈ ਹੈ, ਜਦਕਿ ਮੱਧ ਪੂਰਬ ਵਿੱਚ ਜੰਗ ਅਤੇ ਅਸਥਿਰਤਾ ਕਾਰਨ ਕਈ ਸ਼ਹਿਰਾਂ ਦੀ ਰੈਂਕਿੰਗ ਵਿੱਚ ਗਿਰਾਵਟ ਦਰਜ ਕੀਤੀ ਗਈ।
2026 ਦੇ ਦੁਨੀਆ ਦੇ ਟਾਪ-10 ਸਭ ਤੋਂ ਰਹਿਣਯੋਗ ਸ਼ਹਿਰ
1. ਕੋਪਨਹੇਗਨ, ਡੈਨਮਾਰਕ
2. ਵਿਯੇਨਾ, ਆਸਟਰੀਆ
3. ਮੈਲਬੋਰਨ, ਆਸਟ੍ਰੇਲੀਆ
4. ਸਿਡਨੀ, ਆਸਟ੍ਰੇਲੀਆ
5. ਜ਼ਿਊਰਿਖ, ਸਵਿਟਜ਼ਰਲੈਂਡ
6. ਜਿਨੀਵਾ, ਸਵਿਟਜ਼ਰਲੈਂਡ
7. ਓਸਾਕਾ, ਜਾਪਾਨ
8. ਐਡੀਲੇਡ, ਆਸਟ੍ਰੇਲੀਆ
9. ਵੈਨਕੂਵਰ, ਕੈਨੇਡਾ
10. ਟੋਕੀਓ, ਜਾਪਾਨ



