ਅਮਰੀਕਾ ਦੇ ਲੋਸ ਐਂਜਲਸ ਵਿੱਚ ਲੱਗੀ ਅੱਗ ਦਾ ਅਨੁਮਾਨਿਤ ਨੁਕਸਾਨ $270 ਬਿਲੀਅਨ

ਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੇ ਲੋਸ ਐਂਜਲਸ ਵਿੱਚ ਲੱਗੀ ਅੱਗ ਦਾ ਹੁਣ ਤੱਕ ਦਾ ਅਨੁਮਾਨਿਤ ਨੁਕਸਾਨ $270 ਬਿਲੀਅਨ ਦੱਸਿਆ ਜਾ ਰਿਹਾ ਹੈ ਅਤੇ ਅਜੇ ਵੀ ਇਹ ਅੱਗ 6 ਥਾਵਾਂ ‘ਤੇ ਜਾਰੀ ਹੈ। ਬੀਤੇ ਦਿਨੀਂ ਆਸਟ੍ਰੇਲੀਆ ਵਲੋਂ ਵੀ ਅੱਗ ਬੁਝਾਉਣ ਵਿੱਚ ਮੱਦਦ ਕਰਨ ਲਈ ਆਪਣੀ ਪੇਸ਼ਕਸ਼ ਕੀਤੀ ਗਈ ਸੀ। ਹੁਣ ਤੱਕ ਇਸ ਅੱਗ ਕਾਰਨ ਹਜਾਰਾਂ ਘਰ ਸੜ੍ਹਕੇ ਸੁਆਹ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਹਾਲੀਵੁੱਡ ਹਸਤੀਆਂ ਦੇ ਘਰ ਵੀ ਸ਼ਾਮਿਲ ਹਨ। ਇਸ ਅੱਗ ਕਾਰਨ ਕਰੀਬ 11 ਮੌਤਾਂ ਵੀ ਹੋ ਚੁੱਕੀਆਂ ਹਨ। ਤੇਜ ਹਵਾਵਾਂ ਇਸ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੀਆਂ ਹਨ ਤੇ ਸੈਂਕੜੇ ਫਾਇਰ ਵਿਭਾਗ ਦੇ ਕਰਮਚਾਰੀ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਹਨ।

Share it :
error: Content is protected !!