
ਮੈਲਬੋਰਨ ( ਜਸਪ੍ਰੀਤ ਸਿੰਘ ਰਾਜਪੁਰਾ ) ਵਿਰੋਧੀ ਪਾਰਟੀ ਦੇ ਆਗੂ ਪੀਟਰ ਡੱਟਨ ਨੇ ਐਤਵਾਰ ਨੂੰ ਮਾਊਂਟ ਵੇਵਰਲੀ ਵਿੱਚ ਇਕ ਰੈਲੀ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਡੱਟਨ ਨੇ ਆਪਣੀ 38 ਮਿੰਟ ਦੀ ਪਹਿਲਾ ਤੋਂ ਤਿਆਰ ਕੇਤੇ ਭਾਸ਼ਣ ਰਾਹੀਂ ਅਗਾਮੀ 2025 ਦੀ ਚੋਣ ਮੁਹਿੰਮ ਨੂੰ ਸ਼ੁਰੂ ਕੀਤਾ । ਉਨ੍ਹਾਂ ਨੇ ਮੌਜੂਦਾ ਲੇਬਰ ਸਰਕਾਰ ਨੂੰ “ਨਕਾਰਾ ” ਅਤੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ “ਇਤਿਹਾਸ ਵਿੱਚ ਸਭ ਤੋਂ ਕਮਜ਼ੋਰ ਆਗੂ” ਕਰਾਰ ਦਿੱਤਾ।
ਇਕ ਨਵਾਂ ਸਲੋਗਨ ਅਤੇ ਨਵਾਂ ਬ੍ਰੋਸ਼ਰ ਤਿਆਰ
ਡੱਟਨ ਦੇ ਭਾਸ਼ਣ ਦੌਰਾਨ ਨਵਾਂ ਸਲੋਗਨ “ਆਓ ਆਸਟ੍ਰੇਲੀਆ ਨੂੰ ਦੁਬਾਰਾ ਸਹੀ ਰਾਹ ‘ਤੇ ਲਿਆਈਏ ” ਲਿਖਿਆ ਹੋਇਆ ਸੀ। ਇਸੇ ਸਲੋਗਨ ਨਾਲ ਉਨ੍ਹਾਂ ਨੇ 44 ਪੰਨੇ ਦੇ ਬ੍ਰੋਸ਼ਰ ਦੀ ਵੀ ਸ਼ੁਰੂਆਤ ਕੀਤੀ, ਜਿਸ ਵਿੱਚ ਕੋਅਲਿਸ਼ਨ ਦੀਆਂ ਚੋਣ ਗ੍ਰੰਟੀਆਂ , ਜਿਵੇਂ ਕਿ ਨਿਊਕਲਿਅਰ ਊਰਜਾ, ਹਾਊਸਿੰਗ, ਸਿਹਤ, ਅਜਾਦੀ ਨਾਲ ਸੰਬੰਧਿਤ ਕਾਰਵਾਈਆਂ ਅਤੇ ਸਰਹੱਦੀ ਸੁਰੱਖਿਆ ਬਾਰੇ ਗੱਲਾਂ ਨੂੰ ਦਰਸਾਇਆ ਗਿਆ ਹੈ ।
ਪਰ ਕੋਈ ਵੀ ਨਵਾਂ ਐਲਾਨ ਨਾਂ ਹੋਈਆਂ
ਇਸ ਰੈਲੀ ਦੌਰਾਨ ਡੱਟਨ ਨੇ ਕੋਈ ਵੀ ਨਵੀ ਨੀਤੀ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਨੇ ਪਿਛਲੀਆਂ ਹੀ ਪਾਰਟੀ ਦੀਆਂ ਨੀਤੀਆਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਅਗਲੇ ਕੁਝ ਦਿਨਾਂ ਅਤੇ ਹਫ਼ਤਿਆਂ ਵਿੱਚ ਹੋਰ ਨੀਤੀਆਂ ਦਾ ਖੁਲਾਸਾ ਕੀਤਾ ਜਾਵੇਗਾ। ਡੱਟਨ ਨੇ ਲੇਬਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਇਜ਼ਰਾਈਲ ਨਾਲ ਰਿਸ਼ਤੇ ਦੁਬਾਰਾ ਮਜਬੂਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੇ ਮੁੱਦੇ ਨੂੰ ਵੀ ਉੱਠਾਇਆ,ਅਤੇ ਕਿਹਾ ਕਿ ਸਕੂਲਾਂ ਨੂੰ ਸਿਰਫ਼ ਸਿੱਖਿਆ ਲਈ ਹੋਣਾ ਚਾਹੀਦਾ ਹੈ, ਨਾਂ ਕਿ “ਚੋਣ ਪ੍ਰਚਾਰ ਲਈ”।
ਵਿਕਟੋਰੀਆ ਦੀ ਮਹੱਤਤਾ
ਮਾਊਂਟ ਵੇਵਰਲੀ ਵਿੱਚ ਇਹ ਰੈਲੀ ਲੇਬਰ ਦੁਆਰਾ ਜਿੱਤੀ ਗਈ ਚਿਸਹੋਮ ਸੀਟ ਵਿੱਚ ਹੋਈ। ਇਹ ਰੈਲੀ ਕੋਅਲਿਸ਼ਨ ਦੀ ਉਸ ਰਣਨੀਤੀ ਦਾ ਹਿੱਸਾ ਸੀ, ਜਿਸਦਾ ਮਕਸਦ ਵਿਕਟੋਰੀਆ ਵਿੱਚ ਆਪਣਾ ਅਕਸ ਠੀਕ ਕਰਨਾ ਹੈ। ਕੋਅਲਿਸ਼ਨ 2022 ਦੀ ਚੋਣ ਵਿੱਚ ਸਿਰਫ਼ 39 ਵਿੱਚੋਂ 11 ਸੀਟਾਂ ਜਿੱਤ ਸਕੀ ਸੀ। ਡੱਟਨ ਦੀ ਪਾਰਟੀ ਚਿਸਹੋਮ, ਐਸਟਨ ਅਤੇ ਮੈਕਵਿਨ ਵਰਗੀਆਂ ਸੀਟਾਂ ਵਾਪਸ ਜਿੱਤਣ ਲਈ ਆਸਵੰਦ ਹੈ
ਡੱਟਨ ਨੇ ਆਪਣੀ ਪਹਿਚਾਣ ਨਵੀਂ ਤਰ੍ਹਾਂ ਪੇਸ਼ ਕੀਤੀ
ਡੱਟਨ ਨੇ ਆਪਣੇ ਕੰਮਕਾਜੀ ਪਿਛੋਕੜ ਬਾਰੇ ਗੱਲ ਕੀਤੀ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਪੰਜ ਭਰਾਵਾਂ-ਭੈਣਾਂ ਦੇ ਪਰਿਵਾਰ ਵਿੱਚ ਵੱਡੇ ਹੋਏ ਹਨ । ਉਨ੍ਹਾਂ ਦੇ ਪਿਤਾ ਇੱਟਾਂ ਲਾਉਣ ਵਾਲੇ ਮਜਦੂਰ ਸਨ ਅਤੇ ਮਾਤਾ ਇੱਕ ਸਕੱਤਰ। ਡੱਟਨ ਨੇ ਦੱਸਿਆ ਕਿ ਉਹ 19 ਸਾਲ ਦੀ ਉਮਰ ਵਿੱਚ ਘਰ ਖਰੀਦਣ ਅਤੇ ਪੁਲਿਸ ਫੋਰਸ ਵਿੱਚ ਸੇਵਾ ਕਰਨ ਅਤੇ ਆਸਟ੍ਰੇਲੀਆ ਦੇ ਇਤਿਹਾਸ ਅਤੇ ਕਦਰਾਂ ਕੀਮਤਾਂ ਤੋਂ ਬਹੁਤ ਪ੍ਰਭਾਵਿਤ ਹਨ । ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਜ਼ਬੂਤ ਪਰਿਵਾਰਾਂ ਦੇ ਬਗੈਰ ਰਾਜ ਦਾ ਭਵਿੱਖ ਸੁਧਰਿਆ ਨਹੀਂ ਜਾ ਸਕਦਾ।
ਡੱਟਨ ਦਾ ਨਵੀਆਂ ਨੀਤੀਆਂ ਦੇ ਐਲਾਨ ਤੋਂ ਪਹਿਲਾਂ ਦੀ ਦੇਰੀ ਕਰਨ ਦਾ ਫੈਸਲਾ ਲੇਬਰ ਆਗੂ ਐਂਥਨੀ ਅਲਬਾਨੀਜ਼ ਦੇ ਢੰਗ ਤੋਂ ਵੱਖਰਾ ਹੈ, ਜਿਨ੍ਹਾਂ ਨੇ ਆਪਣੀਆਂ ਰੈਲੀਆਂ ਵਿੱਚ ਵੱਡੇ ਐਲਾਨ ਕੀਤੇ ਹਨ। ਹਾਲਾਂਕਿ, ਡੱਟਨ ਦੀ ਰਣਨੀਤੀ ਪਾਰਟੀ ਦੀਆਂ ਪੁਰਾਣੀਆਂ ਨੀਤੀਆਂ ਤੇ ਆਧਾਰਿਤ ਹੈ, ਜੋ ਚੋਣ ਪ੍ਰਚਾਰ ਵਿੱਚ ਹੌਲੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ।



