ਆਕਲੈਂਡ ਦੇ ਸਮੁੰਦਰੀ ਤੱਟਾਂ ‘ਤੇ ਜੇ ਮਰੀਆਂ ਮੱਛੀਆਂ ਮਿਲਣ ਤਾਂ ਉਨ੍ਹਾਂ ਨੂੰ ਖਾਣ ਲਈ ਘਰ ਨਾ ਲੈ ਕੇ ਆਇਓ

ਆਕਲੈਂਡ (ਹਰਪ੍ਰੀਤ ਸਿੰਘ) – ਉੱਤਰੀ ਆਕਲੈਂਡ ਦੇ ਬੀਚਾਂ ‘ਤੇ ਆਉਂਦੇ ਦਿਨਾਂ ਵਿੱਚ ਸਮੁੰਦਰੀ ਤੱਟਾਂ ‘ਤੇ ਮਰੀਆਂ ਮੱਛੀਆਂ ਮਿਲ ਸਕਦੀਆਂ ਹਨ ਤੇ ਫਿਸ਼ਰੀ ਐਨ ਜੈਡ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਮੱਛੀਆਂ ਨੂੰ ਖਾਣ ਲਈ ਘਰ ਨਾ ਲੈ ਕੇ ਆਇਆ ਜਾਏ। ਦਰਅਸਲ ਬੀਤੀ ਰਾਤ ਇੱਕ ਫਿਸ਼ਰੀ ਵੈਸਲ ਦੇ ਡੁੱਬ ਜਾਣ ਕਾਰਨ ਵੈਸਲ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਫੜੀਆਂ ਗਈਆਂ ਮੱਛੀਆਂ ਸਮੁੰਦਰ ਵਿੱਚ ਗਿਰ ਗਈਆਂ ਹਨ ਅਤੇ ਆਉਂਦੇ ਦਿਨ੍ਹਾਂ ਵਿੱਚ ਸਮੁੰਦਰੀ ਤੱਟਾਂ ‘ਤੇ ਦੇਖਣ ਨੂੰ ਮਿਲ ਸਕਦੀਆਂ ਹਨ। ਖਾਣ ਨੂੰ ਲੈਕੇ ਇਹ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ।

Share it :
error: Content is protected !!