
ਆਕਲੈਂਡ (ਹਰਪ੍ਰੀਤ ਸਿੰਘ) – ਟੌਰੰਗੇ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਸਹੋਤਾ ਨੂੰ ਅਦਾਲਤ ਵਲੋਂ 26 ਮਹੀਨੇ ਦੀ ਜੇਲ ਦੀ ਸਜਾ ਸੁਣਾਈ ਗਈ ਹੈ, ਇਹ ਸਜਾ ਉਸਨੂੰ 14 ਸਾਲਾ ਬੱਚੇ ਦਾ ਯੋੋਣ ਸ਼ੋਸ਼ਣ ਕਰਨ ਦੇ ਦੋਸ਼ ਹੇਠ ਹੋਈ ਹੈ, ਜਿਸਨੇ ਸਿਮਰਨਜੀਤ ਤੋਂ ਲਿਫਟ ਮੰਗੀ ਸੀ, ਇਸ ਘਿਨੌਣੇ ਕਾਰੇ ਨੂੰ ਬੇਅ ਆਫ ਪਲੈਂਟੀ ਦੇ ਇੱਕ ਪਾਰਕ ਵਿੱਚ ਅੰਜਾਮ ਦਿੱਤਾ ਗਿਆ ਸੀ ਤੇ ਅਦਾਲਤ ਵਿੱਚ ਬੱਚੇ ਦੀ ਉਮਰ ਪਤਾ ਲੱਗਣ ‘ਤੇ ਵੀ ਸਿਮਰਨਜੀਤ ਨੂੰ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ ਸੀ। ਹੁਣ ਜੇਲ ਦੀ ਸਜਾ ਤੋਂ ਬਾਅਦ ਸਿਮਰਨਜੀਤ ਦਾ ਨਾਮ ਚਾਈਲਡ ਸੈਕਸ ਓਫੈਂਡਰ ਰਜਿਸਟਰ ਵਿੱਚ ਵੀ ਦਰਜ ਕੀਤਾ ਜਾਏਗਾ।



