ਮੁਬਾਰਕਾਂ ਮੈਲਬੋਰਨ ਵਾਲਿਓ!

ਮੈਲਬੋਰਨ (ਹਰਪ੍ਰੀਤ ਸਿੰਘ) – ਟਾਈਮ ਆਊਟ ਦੀ ਦੁਨੀਆਂ ਦੇ ਸਭ ਤੋਂ ਸੋਹਣੇ ਸ਼ਹਿਰਾਂ ਦੀ ਸੂਚੀ ਦੇ ਪਹਿਲੇ 50 ਵਿੱਚ ਭਾਂਵੇ ਆਸਟ੍ਰੇਲੀਆ ਦੇ ਕੁਝ ਸ਼ਹਿਰ ਸ਼ਾਮਿਲ ਹੋਏ ਹਨ, ਪਰ ਪਹਿਲੇ 10 ਵਿੱਚ ਇੱਕੋ ਆਸਟ੍ਰੇਲੀਆਈ ਸ਼ਹਿਰ ਸ਼ੁਮਾਰ ਹੋਇਆ ਹੈ ਤੇ ਉਹ ਹੈ ਸ਼ਹਿਰ ਮੈਲਬੋਰਨ। ਪਿਛਲੇ ਸਾਲ ਮੈਲਬੋਰਨ ਇਸ ਸੂਚੀ ਵਿੱਚ 20ਵੇਂ ਨੰਬਰ ‘ਤੇ ਸੀ। ਇਸ ਸੂਚੀ ਵਿੱਚ ਆਸਟ੍ਰੇਲੀਆ ਦਾ ਬ੍ਰਿਸਬੇਨ 37ਵੇਂ ਨੰਬਰ ‘ਤੇ ਸਿਡਨੀ 15ਵੇਂ ਨੰਬਰ ‘ਤੇ ਆਇਆ ਹੈ। ਸੂਚੀ ਵਿੱਚ ਪਹਿਲੇ ਤੋਂ 10ਵੇਂ ਨੰਬਰ ਤੱਕ ਕ੍ਰਮਵਾਰ ਸ਼ਹਿਰਾਂ ਦੇ ਨਾਮ: ਕੇਪਟਾਊਨ, ਬੈਂਕਾਕ, ਨਿਊਯਾਰਕ, ਮੈਲਬੋਰਨ, ਲੰਡਨ, ਨਿਊ ਓਰਲਿਨਜ਼, ਮੈਕਸੀਕੋ ਸਿਟੀ, ਪੋਰਟੋ, ਸ਼ੰਘਈ ਤੇ ਕੋਪਨਹੇਗਨ।

Share it :
error: Content is protected !!