ਆਕਲੈਂਡ ਵਿੱਚ ਨਵਾਂ ਅਲਕੋਹਲ ਨਿਯਮ ਸਖਤਾਈ ਨਾਲ ਹੋਇਆ ਲਾਗੂ

ਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਦਸੰਬਰ 9 ਤੋਂ ਆਫ ਲਾਇਸੈਂਸ ਅਲਕੋਹਲ ਸ਼ਾਪਸ ਲਈ ਲਾਗੂ ਨਿਯਮ ਜਿਸ ਤਹਿਤ ਰਾਤ 9 ਵਜੇ ਤੱਕ ਹੀ ਸ਼ਰਾਬ ਦੀ ਵਿਕਰੀ ਕੀਤੀ ਜਾ ਸਕਦੀ ਸੀ, ਕਾਫੀ ਸਖਤਾਈ ਨਾਲ ਕਾਉਂਸਲ ਵਲੋਂ ਲਾਗੂ ਕੀਤਾ ਗਿਆ ਹੈ ਤੇ ਹੁਣ ਤੱਕ ਦਰਜਨਾਂ ਅਜਿਹੇ ਸਟੋਰਾਂ ‘ਤੇ ਸਮੇਂ-ਸਮੇਂ ‘ਤੇ ਛਾਪੇਮਾਰੀ ਵੀ ਕੀਤੀ ਜਾ ਚੁੱਕੀ ਹੈ। ਪਰ ਕਿਸੇ ਵੀ ਸਟੋਰ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਨਹੀਂ ਪਾਇਆ ਗਿਆ ਹੈ। ਫੂਡਸਟਫ ਤੇ ਵੂਲਵਰਥਸ ਸੁਪਰਮਾਰਕੀਟਾਂ ਵੀ ਇਸ ਨਿਯਮ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਵਿੱਚ ਆਪਣਾ ਸਹਿਯੋਗ ਪ੍ਰਦਾਨ ਕਰ ਰਹੀਆਂ ਹਨ।

Share it :
error: Content is protected !!