ਸਿੱਖ ਜਥੇਬੰਦੀ ਸਿੱਖ ਯੂਥ ਯੂ.ਕੇ. ਦੇ ਮੁਖੀ ਭਾਈ ਦੀਪਾ ਸਿੰਘ ‘ਤੇ ਭਾਰਤ ਸਰਕਾਰ ਅਤੇ ਬ੍ਰਿਟਿਸ਼ ਪੁਲਿਸ ਦੀਆਂ ਕਾਰਵਾਈਆਂ ਤੇ ਵਿਰੋਧ

ਇੰਗਲੈਂਡ (ਏਜੰਸੀ ) ਸਿੱਖ ਜਥੇਬੰਦੀ ਸਿੱਖ ਯੂਥ ਯੂ.ਕੇ., ਜੋ ਸਿੱਖ ਨੌਜਵਾਨਾਂ ਵਿੱਚ ਸਿੱਖੀ ਅਤੇ ਕੌਮੀ ਜਾਗਰੂਕਤਾ ਫੈਲਾਉਣ ਲਈ ਮਸ਼ਹੂਰ ਹੈ, ਨੂੰ ਭਾਰਤ ਅਤੇ ਬ੍ਰਿਟਿਸ਼ ਸਰਕਾਰਾਂ ਦੀਆਂ ਸਾਜ਼ਿਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜਥੇਬੰਦੀ ਦੇ ਮੁਖੀ ਕੁਲਦੀਪ ਸਿੰਘ, ਉਰਫ ਭਾਈ ਦੀਪਾ ਸਿੰਘ, ਜੋ ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ‘ਤੇ ਕਈ ਤਰਾਂ ਦੇ ਦੋਸ਼ ਲਗਾ ਕੇ ਕਾਰਵਾਈ ਕੀਤੀ ਜਾ ਗਈ ਹੈ।

ਸਿੱਖੀ ਬਚਾਉਣ ਦੀ ਮੁਹਿੰਮ
ਭਾਈ ਦੀਪਾ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਿੱਖ ਲੜਕੀਆਂ ਨੂੰ ਧਰਮ ਪਰਿਵਰਤਨ ਕਰਨ ਵਾਲੀਆਂ ਸਾਜ਼ਿਸ਼ਾਂ ਤੋਂ ਬਚਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ। ਉਹਨਾਂ ਨੇ ਸਿੱਖ ਨੌਜਵਾਨ ਵਿੱਚ ਸਿੱਖੀ ਦੀ ਸਪਿਰਟ ਜਗਾਉਣ ਲਈ ਕੈਂਪ ਲਗਾਏ, ਜਿਥੇ ਉਹਨਾਂ ਨੂੰ ਸਿੱਖ ਇਤਿਹਾਸ ਅਤੇ ਖਾਲਿਸਤਾਨ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਭਾਈ ਦੀਪਾ ਸਿੰਘ ਦੇ ਦ੍ਰਿੜਤਾ ਪੂਰਕ ਉਪਰਾਲਿਆਂ ਨੇ ਨੌਜਵਾਨਾਂ ਨੂੰ ਕੌਮੀ ਅਜ਼ਾਦੀ ਦੀ ਲਹਿਰ ਨਾਲ ਜੋੜਿਆ ਸੀ ।

ਬ੍ਰਿਟਿਸ਼ ਪੁਲਿਸ ਦੀ ਰੇਡ ਅਤੇ ਸਿੱਖ ਭਾਈਚਾਰੇ ਚ ਰੋਸ
ਭਾਈ ਜਗਤਾਰ ਸਿੰਘ ਜੱਗੀ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਦੀਪਾ ਸਿੰਘ ਅਤੇ ਹੋਰ ਪੰਜ ਸਾਥੀਆਂ ਦੇ ਘਰਾਂ ਤੇ ਬ੍ਰਿਟਿਸ਼ ਪੁਲਿਸ ਵਲੋਂ ਕੀਤੀਆਂ ਰੇਡਾਂ ਅਤੇ ਬਦਸਲੂਕੀ ਦੇ ਰੋਸ ਵਜੋਂ ਗੁਰਦੁਆਰਿਆਂ ਨੇ ਪੁਲਿਸ ਅਧਿਕਾਰੀਆਂ ਲਈ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਪਾਬੰਦੀਆਂ ਸ਼ਾਮਲ ਹਨ:

  1. ਗੁਰਦੁਆਰਿਆਂ ਦੇ ਸਟੇਜ ਤੋਂ ਸਨਮਾਨ ਨਾਂ ਦੇਣਾ।
  2. ਗੁਰਦੁਆਰਿਆਂ ਅਤੇ ਸਿੱਖ ਇਵੈਂਟਾਂ ‘ਤੇ ਰੰਗਰੂਟ ਭਰਤੀ ‘ਤੇ ਰੋਕ।
  3. ਸਿੱਖ ਸੰਸਥਾਵਾਂ ਵਿੱਚ ਉਨ੍ਹਾਂ ਦੇ ਦਾਖਲੇ ‘ਤੇ ਰੋਕ।

ਸਿੱਖ ਯੂਥ ਯੂ.ਕੇ. ‘ਤੇ ਦੋਸ਼ਾਂ ਦੀ ਸਾਜ਼ਿਸ਼

ਇੰਗਲੈਂਡ ਦੀਆ ਜਥੇਬੰਦੀਆ ਅਨੁਸਾਰ ਇੰਗਲੈਂਡ ਦੇ ਇੱਕ ਚੈਨਲ ਦੁਆਰਾ ਸਿੱਖ ਯੂਥ ਯੂ.ਕੇ. ‘ਤੇ ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਲਗਾਏ ਗਏ, ਹਾਲਾਂਕਿ ਇਹ ਜਥੇਬੰਦੀ ਚੈਰਿਟੀ ਕਮਿਸ਼ਨ ਵਿੱਚ ਰਜਿਸਟਰਡ ਨਹੀਂ ਹੈ। ਇਹ ਸਿਧਾ ਸਿੱਖ ਨੌਜਵਾਨਾਂ ਵਿੱਚ ਉੱਠ ਰਹੀ ਸਿੱਖੀ ਅਤੇ ਕੌਮੀ ਜਾਗਰੂਕਤਾ ਦੀ ਲਹਿਰ ਨੂੰ ਦਬਾਉਣ ਲਈ ਸਾਜ਼ਿਸ਼ ਦਾ ਹਿੱਸਾ ਲੱਗਦੀ ਹੈ।

ਭਾਈ ਦੀਪਾ ਸਿੰਘ ਨੂੰ ਚਾਰ ਮਹੀਨਿਆਂ ਲਈ ਟੈਗ ਲਗਾਇਆ ਗਿਆ ਹੈ, ਜਦਕਿ ਉਨ੍ਹਾਂ ਦੀ ਭੈਣ ਨੂੰ ਦੋ ਸਾਲ ਅਤੇ ਅੱਠ ਮਹੀਨਿਆਂ ਦੀ ਸਜ਼ਾ ਹੋਈ ਹੈ। ਇਸ ਦੇ ਬਾਵਜੂਦ, ਸਿੱਖ ਜਥੇਬੰਦੀਆਂ ਭਾਈ ਦੀਪਾ ਸਿੰਘ ਦੇ ਨਾਲ ਖੜ੍ਹੀਆਂ ਹਨ ਅਤੇ ਉਨ੍ਹਾਂ ਦੇ ਸਿੱਖੀ ਦੀ ਰਾਖੀ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦੀਆਂ ਹਨ।

ਸਿੱਖ ਭਾਈਚਾਰੇ ਵੱਲੋਂ ਇੱਕ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਸਿੱਖੀ ਦੀ ਚੜ੍ਹਦੀ ਕਲਾ ਨੂੰ ਕੋਈ ਵੀ ਧੱਕੇਸ਼ਾਹੀ ਰੋਕ ਨਹੀਂ ਸਕਦੀ। “ਸ਼ਸ਼ਤਰ ਨਾਲ ਮਾਰੋ ਨਾ ਮਰੇ ਤਾਂ ਸ਼ਾਸ਼ਤਰ ਨਾਲ ਮਾਰੋ” ਦੀ ਨੀਤੀ ਕਦੇ ਵੀ ਸਿੱਖੀ ਦੇ ਸੰਘਰਸ਼ ਨੂੰ ਦਬਾ ਨਹੀਂ ਸਕੇਗੀ।

Share it :
error: Content is protected !!