
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੂਕ ਨੇ ਐਲਾਨ ਕੀਤਾ ਹੈ ਕਿ ਜੇਕਰ WA ਲੇਬਰ ਮਾਰਚ ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਵਿੱਚ ਤੀਸਰੀ ਵਾਰ ਜਿੱਤਦੀ ਹੈ, ਤਾਂ ਪੂਰੇ ਸੂਬੇ ਵਿੱਚ ਪਬਲਿਕ ਟ੍ਰਾਂਸਪੋਰਟ ਦਾ ਕਿਰਾਇਆ ਸਿਰਫ਼ $2.80 ਹੋਵੇਗਾ। ਇਸ ਯੋਜਨਾ ਅਧੀਨ ਮੌਜੂਦਾ ਨੌ-ਜ਼ੋਨ ਪ੍ਰਣਾਲੀ ਨੂੰ ਖਤਮ ਕੀਤਾ ਜਾਵੇਗਾ।
ਸਮਾਰਟ ਰਾਈਡਰ ਹੋਲਡਰਾਂ ਲਈ ਨਵੀਂ ਪ੍ਰਣਾਲੀ ਤਹਿਤ, ਪੂਰੇ ਪਬਲਿਕ ਟ੍ਰਾਂਸਪੋਰਟ ਨੈਟਵਰਕ ਵਿੱਚ ਯਾਤਰਾ ਕਰਨ ਲਈ ਵੱਧ ਤੋਂ ਵੱਧ $2.80 ਦੇਣੇ ਪੈਣਗੇ, ਜਿਸ ਵਿੱਚ ਯਾਂਚੇਪ ਤੋਂ ਮੰਡੁਰਾ, ਐਲਨਬਰੂਕ ਤੋਂ ਫ੍ਰੀਮੈਂਟਲ, ਅਤੇ ਬਾਈਫੋਰਡ ਤੱਕ ਦੀਆਂ ਸੇਵਾਵਾਂ ਸ਼ਾਮਲ ਹਨ। ਪ੍ਰੀਮੀਅਰ ਕੂਕ ਨੇ ਕਿਹਾ ਕਿ ਇਹ ਨਵੀਂ ਨੀਤੀ ਪ੍ਰਤੀ ਦਿਨ ਦੋ ਜਾਂ ਵੱਧ ਜ਼ੋਨ ਦੀ ਯਾਤਰਾ ਕਰਨ ਵਾਲੇ 80,000 ਲੋਕਾਂ ਨੂੰ ਵਿੱਤੀ ਰਾਹਤ ਦੇਵੇਗੀ ਅਤੇ ਹਰੇਕ ਯਾਤਰੀ ਨੂੰ ਸਾਲਾਨਾ ਤਕਰੀਬਨ $625 ਦੀ ਬਚਤ ਹੋਵੇਗੀ। ਇਹ ਵਧੇਰੇ ਕਿਰਾਏ 1 ਜਨਵਰੀ 2026 ਤੋਂ ਲਾਗੂ ਹੋਣਗੇ ਅਤੇ ਇਸਤੇ ਲਗਭਗ $107 ਮਿਲੀਅਨ ਦਾ ਖਰਚ ਆਵੇਗਾ।
WA ਦੇ ਆਵਾਜਾਈ ਮੰਤਰੀ ਰੀਟਾ ਸਾਫੀਓਟੀ ਨੇ ਕਿਹਾ ਕਿ ਸਸਤਾ ਪਬਲਿਕ ਟ੍ਰਾਂਸਪੋਰਟ ਸਿਰਫ਼ ਯਾਤਰੀਆਂ ਲਈ ਹੀ ਨਹੀਂ ਸਗੋਂ ਸੜਕਾਂ ‘ਤੇ ਟ੍ਰੈਫਿਕ ਘਟਾਉਣ ਲਈ ਵੀ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ, “ਪਬਲਿਕ ਟ੍ਰਾਂਸਪੋਰਟ ਇੱਕ ਅਰਥਕ ਪੱਖ ਤੋਂ ਸਸਤਾ ਵਿਕਲਪ ਹੈ, ਜੋ ਲੋਕਾਂ ਨੂੰ ਨੌਕਰੀਆਂ ਅਤੇ ਸਿੱਖਿਆ ਦੇ ਸੰਸਥਾਨਾਂ ਨਾਲ ਜੋੜਦਾ ਹੈ। ਇਸ ਨਾਲ ਉਹ ਲੋਕ ਵੀ ਲਾਭ ਪ੍ਰਾਪਤ ਕਰਦੇ ਹਨ ਜੋ ਪਬਲਿਕ ਟ੍ਰਾਂਸਪੋਰਟ ਵਰਤ ਨਹੀਂ ਸਕਦੇ।”
ਇਹ ਤਬਦੀਲੀਆਂ ਜਰਾਲਡਟਨ, ਬੰਬਰੀ, ਕਲਗੂਰਲੀ ਅਤੇ ਐਲਬਨੀ ਵਰਗੀਆਂ ਕਮਿਊਨਿਟੀਆਂ ਵਿੱਚ ਵੀ ਲਾਗੂ ਕੀਤੀਆਂ ਜਾਣਗੀਆਂ, ਜਿਥੇ ਹੁਣ TWO-ਜ਼ੋਨ ਪ੍ਰਣਾਲੀ ਲਾਗੂ ਹੈ।
WA ਲਿਬਰਲ ਆਗੂ ਲਿੱਬੀ ਮੈਟਮ ਨੇ ਲੇਬਰ ਸਰਕਾਰ ਦੀ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਮਦਦ ਦੇਰੀ ਨਾਲ ਆਈ ਹੈ। ਉਨ੍ਹਾਂ ਕਿਹਾ, “ਇਹ ਨੀਤੀ ਲਾਗੂ ਕਰਨ ਵਿੱਚ ਸਰਕਾਰ ਨੇ ਅੱਠ ਸਾਲ ਲਗਾ ਦਿੱਤੇ। ਰੋਜਰ ਕੂਕ ਨੇ ਸੂੱਬੇ ਚ ਲਗਾਤਾਰ ਮਹਿੰਗਾਈ ਦਾ ਸੰਕਟ ਪੈਦਾ ਕੀਤਾ ਹੈ।”
ਲਿਬਰਲ ਪਾਰਟੀ ਨੇ ਦੂਜੇ ਪਾਸੇ ਆਪਣੀ ਯੋਜਨਾ ਪੇਸ਼ ਕੀਤੀ ਹੈ, ਜਿਸ ਵਿੱਚ ਨਸ਼ਾ ਕਰਨ ਵਾਲੇ ਅਤੇ ਇਸ ਤੋਂ ਬਾਅਦ ਵਾਰ ਵਾਰ ਅਪਰਾਧ ਕਰਨ ਵਾਲੇ ਲੋਕਾਂ ਨੂੰ ਜ਼ਬਰਦਸਤੀ rehabilitation ਲਈ ਭੇਜਣ ਦਾ ਕਾਨੂੰਨ ਪਾਸ ਕਰਨ ਦਾ ਵਾਅਦਾ ਕੀਤਾ ਗਿਆ ਹੈ। ਲਿਬਰਲ ਪਾਰਟੀ ਇਸ ਯੋਜਨਾ ਲਈ ਅਗਲੇ ਚਾਰ ਸਾਲਾਂ ਦੌਰਾਨ $33 ਮਿਲੀਅਨ ਦਾ ਫੰਡ ਦੇਣ ਦੀ ਗੱਲ ਵੀ ਕਹਿ ।
ਸਪੱਸ਼ਟਤਾ ਦੀ ਘਾਟ
ਪ੍ਰੀਮਿਅਰ ਕੂਕ ਨੇ ਕਿਹਾ ਕਿ ਇਹ ਨੀਤੀ ਸਾਰੇ ਯਾਤਰੀਆਂ ਲਈ ਅਰਥਕ ਅਤੇ ਜਿੰਮੇਵਾਰੀ ਵਾਲੀ ਹੈ। ਹਾਲਾਂਕਿ, ਲਿਬਰਲ ਪਾਰਟੀ ਦੇ ਵਿਰੋਧਾਂ ਕਾਰਨ ਚੋਣਾਂ ਦੌਰਾਨ ਇਸ ਮੁੱਦੇ ਉੱਤੇ ਹੋਰ ਚਰਚਾ ਦੀ ਸੰਭਾਵਨਾ ਹੈ।
ਪੱਛਮੀ ਆਸਟ੍ਰੇਲੀਆ ਵਿੱਚ ਪਬਲਿਕ ਟ੍ਰਾਂਸਪੋਰਟ ਦੇ ਸਸਤੇ ਕਿਰਾਏ ਨੂੰ ਲੈ ਕੇ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਿਆ ਹੋਇਆ ਹੈ।



