ਮੈਲਬਰਨ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਆਫ਼ੀਸਰ ਚ ਮੱਥਾ ਹੁਣ ਕੈਸ਼ਲੇਸ ਟਿਕੇਗਾ

19 ਜਨਵਰੀ 2025

ਮੈਲਬਰਨ (ਜਸਪ੍ਰੀਤ ਸਿੰਘ ਰਾਜਪੁਰਾ ) ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੇ ਪ੍ਰਬੰਧਕਾਂ ਨੇ ਅੱਜ ਐਲਾਨ ਕੀਤਾ ਹੈ ਕਿ ਗੁਰਘਰ ਹੁਣੋਂ ਤੁਰੰਤ ਪ੍ਰਭਾਵ ਨਾਲ ਕੈਸ਼ਲੇਸ ਬਣਾਇਆ ਜਾ ਰਿਹਾ ਹੈ।

ਇਹ ਫ਼ੈਸਲਾ ਕੱਲ੍ਹ ਰਾਤ ਹੋਈ ਇੱਕ ਤੋੜ-ਫੋੜ ਦੀ ਅਤੇ ਚੋਰੀ ਦੀ ਘਟਨਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਰਘਰ, ਸੇਵਾਦਾਰਾਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

ਇਸ ਫੈਸਲੇ ਤੋਂ ਬਾਅਦ ਹੁਣ ਸੰਗਤ ਕਈ ਕੈਸ਼ਲੇਸ ਪਲੇਟਫਾਰਮਾਂ ਰਾਹੀਂ ਮੱਥਾ ਟੇਕ ਸਕੇਗੀ। ਸੇਵਾ ਚ ਹਿੱਸਾ ਪਾਉਣ ਦੇ ਤਰੀਕਿਆਂ ਦੀ ਪੂਰੀ ਜਾਣਕਾਰੀ ਗੁਰਦੁਆਰੇ ਵਿੱਚ ਵੰਡੇ ਫਲਾਇਰਾਂ ਅਤੇ ਪ੍ਰਮੁੱਖ ਥਾਵਾਂ ‘ਤੇ ਲਗੇ ਬੋਰਡਾਂ ਰਾਹੀਂ ਸਾਂਝੀ ਕੀਤੀ ਗਈ ਹੈ। ਅੱਜ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੇ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਕੋਈ ਵੀ ਸੇਵਾ ਨਕਦ ਰੂਪ ਵਿੱਚ ਨਾ ਦੇਵੇ।

ਜੇਕਰ ਸੰਗਤ ਨੂੰ ਕੈਸ਼ਲੇਸ ਸਿਸਟਮ ਰਾਹੀਂ ਸੇਵਾ ਜਾਂ ਮੱਥਾ ਟੇਕਣ ‘ ਚ ਕੋਈ ਸਮੱਸਿਆ ਆਉਂਦੀ ਹੈ ਤਾਂ ਸੇਵਾਦਾਰ ਜਾਂ ਗੁਰਘਰ ਵਿੱਚ ਮੌਜੂਦ ਜਥਾ ਸਹਾਇਤਾ ਲਈ ਹਾਜ਼ਰ ਹੈ।

ਗੁਰਦੁਆਰਾ ਪ੍ਰਬੰਧਕਾਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਇਸ ਮਹੱਤਵਪੂਰਨ ਪਹਲ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ

Share it :
error: Content is protected !!