ਆਉਂਦੇ 19 ਘੰਟੇ ਭਾਰੀ ਬਾਰਿਸ਼, ਖਰਾਬ ਮੌਸਮ ਦੀ ਭਵਿੱਖਬਾਣੀ ਹੋਈ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਮੈਟਸਰਵਿਸ ਨੇ ਅੱਜ 3 ਵਜੇ ਤੋਂ ਸ਼ੁਰੂ ਹੋਣ ਵਾਲੇ ਖਰਾਬ ਮੌਸਮ ਸਬੰਧੀ ਭਵਿੱਖਬਾਣੀ ਕਰਦਿਆਂ ਦੱਸਿਆ ਹੈ ਕਿ ਆਉਂਦੇ 19 ਘੰਟਿਆਂ ਵਿੱਚ 120 ਐਮ ਐਮ ਤੱਕ ਬਾਰਿਸ਼ ਹੋ ਸਕਦੀ ਹੈ, ਇਸ ਤੋਂ ਇਲਾਵਾ ਨਾਰਥ ਆਈਲੈਂਡ ਵਿੱਚ ਹੜ੍ਹਾਂ ਵਰਗੇ ਹਾਲਾਤ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਨਦੀਆਂ/ ਨਾਲਿਆਂ ਦਾ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ, ਜੋ ਕਾਫੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ।

ਨੀਵੇਂ ਇਲਾਕੇ ਵਿੱਚ ਰਹਿਣ ਵਾਲਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਤੇ ਖਰਾਬ ਮੌਸਮ ਦੌਰਾਨ ਡਰਾਈਵਿੰਗ ਨਾ ਕਰਨ ਦੀ ਸਲਾਹ ਹੈ।

Share it :
error: Content is protected !!