
ਆਕਲੈਂਡ (ਹਰਪ੍ਰੀਤ ਸਿੰਘ) – 37 ਸਾਲਾ ਜੁਨ ਜਿਆਂਗ 2022 ਵਿੱਚ ਐਕਰੀਡੇਟਡ ਵਰਕ ਵੀਜੇ ‘ਤੇ ਆਕਲੈਂਡ ਦੀ ਐਸ ਡੀ ਅੇਲੁਮੀਨੀਅਨ ਕੋਲ ਕੰਮ ਕਰਨ ਆਇਆ ਸੀ ਤੇ ਉਸਤੋਂ ਬਾਅਦ ਉਸਦੀ ਪਤਨੀ ਤੇ 8 ਸਾਲਾ ਧੀ ਨੇ ਵੀ ਉਸਨੂੰ ਜੋਇਨ ਕੀਤਾ। ਪਰ ਬੀਤੀ ਦਸੰਬਰ ਵਿੱਚ ਉਸ ਨਾਲ ਕੰਮ ‘ਤੇ ਹਾਦਸਾ ਵਾਪਰਿਆ, ਜਿਸ ਸੀਜ਼ਰ ਲੀਫਟ ‘ਤੇ ਜੁਨ ਚੜਿਆ ਸੀ, ਉਸ ਤੋਂ ਡਿੱਗਣ ਕਾਰਨ ਉਸਦੇ ਦਿਮਾਗ ਵਿੱਚ ਸੱਟ ਲੱਗੀ ਤੇ ਉਸਨੂੰ ਆਕਲੈਂਡ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਅਜੇ ਤੱਕ ਉਹ ਕੋਮਾ ਵਿੱਚ ਹੈ ਤੇ ਲਾਈਫ ਸੁਪੋਰਟ ‘ਤੇ ਹੈ। ਡਾਕਟਰਾਂ ਨੇ ਜੁਨ ਦੀ ਪਤਨੀ ਜੀਆ ਸੇਫ ਨੂੰ ਬੁਰੇ ਤੋਂ ਬੁਰੇ ਦੇ ਲਈ ਤਿਆਰ ਰਹਿਣ ਦੀ ਗੱਲ ਆਖੀ ਹੈ ਤੇ ਜਲਦ ਹੀ ਜੁਨ ਦੀ ਲਾਈਫ ਸੁਪੋਰਟ ਵੀ ਉਤਾਰੀ ਜਾ ਸਕਦੀ ਹੈ।
ਦੱਸਦੀਏ ਕਿ ਇਸ ਮਾਮਲੇ ਵਿੱਚ ਵਰਕਸੇਫ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਐਂਬੁਲੈਂਸ ਜੁਨ ਨੂੰ ਲੈਣ ਪੁੱਜੀ ਸੀ ਤਾਂ ਜਖਮੀ ਹਾਲਤ ਵਿੱਚ ਨਾ ਤਾਂ ਜੁਨ ਦੇ ਸਿਰ ‘ਤੇ ਹੈਲਮੇਟ ਸੀ ਤੇ ਨਾ ਹੀ ਉਸਨੇ ਕੋਈ ਸੈਫਟੀ ਗੀਅਰ ਪਾਇਆ ਹੋਇਆ ਸੀ, ਜੋ ਕੰਪਨੀ ਲਈ ਸਿਰਦਰਦੀ ਵਧਾ ਸਕਦੀ ਹੈ।



