ਗੁਰੂ ਤੇਗ ਬਹਾਦੁਰ ਸਾਹਿਬ ਗੁਰੂਘਰ ਦੇ ਟਰੱਸਟੀ ਰਹੇ ਸ. ਅਮਰੀਕ ਸਿੰਘ ਬਿੱਲਾਬੜਵਾ ਦਾ ਅਚਨਚੇਤ ਹੋਇਆ ਦੇਹਾਂਤ

ਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ ਲਈ ਬਹੁਤ ਸੋਗਭਰੀ ਖਬਰ ਸਾਹਮਣੇ ਆਈ ਹੈ, ਸ. ਅਮਰੀਕ ਸਿੰਘ ਬਿੱਲਾ ਬੜਵਾ ਜੋ ਗੁਰੂ ਤੇਗ ਬਹਾਦੁਰ ਸਾਹਿਬ ਗੁਰੂਘਰ ਦੇ ਕਾਫੀ ਸਮਾਂ ਟਰੱਸਟੀ ਵੀ ਰਹੇ ਸਨ, ਦਾ ਅਚਨਚੇਤ ਦੇਹਾਂਤ ਹੋਣ ਦੀ ਖਬਰ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਸ. ਅਮਰੀਕ ਸਿੰਘ ਜੀ 1989 ਵਿੱਚ ਨਿਊਜੀਲੈਂਡ ਆਏ ਸਨ ਤੇ ਇਸ ਵੇਲੇ 9 Bridgefield Crescent, Flat Bush ਪਤੇ ‘ਤੇ ਰਿਹਾਇਸ਼ ਕਰ ਰਹੇ ਸਨ। ਪਰਿਵਾਰ ਵਲੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਬਾਰੇ ਜਲਦ ਹੀ ਜਾਣਕਾਰੀ ਦਿੱਤੀ ਜਾਏਗੀ।

Share it :
error: Content is protected !!