ਆਕਲੈਂਡ ਦੇ ਬੀਚਾਂ ‘ਤੇ ਨਹਾਉਣ ਜਾਣ ਵਾਲੇ ਸਾਵਧਾਨ!

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਕਈ ਬੀਚਾਂ ‘ਤੇ ਨਹਾਉਣ ਜਾਣ ਵਾਲੇ ਇਸ ਵੇਲੇ ਖਾਰਸ਼ ਦੀ ਸ਼ਿਕਾਇਤ ਕਰ ਰਹੇ ਹਨ। ਪਹਿਲਾਂ ਤਾਂ ਇਸਨੂੰ ਸੀਅ ਲਾਈਸ ਦਾ ਨਤੀਜਾ ਮੰਨਿਆ ਜਾ ਰਿਹਾ ਸੀ, ਪਰ ਸੇਫਸਵਿਮ ਅਨੁਸਾਰ ਇਹ ਬਾਦਰ’ਜ਼ ਇਰਪਸ਼ਨ ਹੈ, ਜੋ ਪਾਣੀ ਵਿੱਚ ਨਹਾਉਣ ਤੋਂ ਬਾਅਦ ਬਾਹਰ ਨਿਕਲਣ ‘ਤੇ ਸ਼ੁਰੂ ਹੁੰਦੀ ਹੈ। ਇਸ ਨਾਲ ਸ਼ਰੀਰ ‘ਤੇ ਲਾਲ ਰੰਗ ਦੇ ਧੱਬੇ ਬਣ ਜਾਂਦੇ ਹਨ, ਜਿਨ੍ਹਾਂ ‘ਤੇ ਖਾਰਸ਼ ਹੁੰਦੀ ਹੈ ਅਤੇ ਇਸ ਕਾਰਨ ਹਾਲਤ ਬੁਰੀ ਹੋ ਸਕਦੀ ਹੈ। ਇਸਦੇ ਇਲਾਜ ਲਈ ਹਾਈਡਰੋਕੋਰਟੀਸਨ ਕ੍ਰੀਮ ਦੀ ਵਰਤੋਂ ਦਿਹਾੜੀ ਵਿੱਚ 2 ਜਾਂ 3 ਵਾਰ ਵਰਤੀ ਜਾ ਸਕਦੀ ਹੈ। ਪਰ ਆਰਾਮ ਆਉਣ ਨੂੰ ਕਈ ਦਿਨ ਦਾ ਸਮਾਂ ਲੱਗ ਸਕਦਾ ਹੈ। ਇਹ ਖਾਰਸ਼ ਜੈਲੀਫਿਸ਼ ਤੇ ਐਨੀਮੋਨ ਲਾਰਵੇ ਦੇ ਪੈਦਾ ਹੋਏ ਜਹਿਰੀਲੇ ਤੱਤਾਂ ਕਾਰਨ ਹੋ ਰਹੀ ਹੈ, ਜੋ ਨਹਾਉਣ ਵਾਲਿਆਂ ਦੇ ਵਾਲਾਂ ਤੇ ਸਵਿਮਵੀਅਰ ਵਿੱਚ ਫੱਸ ਜਾਂਦੇ ਹਨ।

Share it :
error: Content is protected !!