
ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਪੁਲਿਸ ਵਲੋਂ ਆਸਟ੍ਰੇਲੀਆ ਡਿਫੈਂਸ ਫੋਰਸਜ਼ ਦੇ 3 ਸਿਪਾਹੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਨ੍ਹਾਂ ਤੋਂ ਕਾਫੀ ਜਿਆਦਾ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ‘ਤੇ ਕੇਸ ਦੀ ਕਾਰਵਾਈ ਚੜ੍ਹਦੇ ਸਾਲ ਸ਼ੁਰੂ ਹੋਏਗੀ ਤੇ ਇਸ ਮਾਮਲੇ ਵਿੱਚ ਆਸਟ੍ਰੇਲੀਅਨ ਡਿਫੈਂਸ ਫੋਰਸਜ਼, ਪੁਲਿਸ ਦੀ ਪੂਰੀ ਮੱਦਦ ਕਰ ਰਿਹਾ ਹੈ ਤੇ ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹੇ ਮਾਮਲਿਆਂ ਨੂੰ ਉਨ੍ਹਾਂ ਵਲੋਂ ਪੂਰੀ ਗੰਭੀਰਤਾ ਨਾਲ ਲਿਆ ਜਾਂਦਾ ਹੈ।



