ਆਸਟ੍ਰੇਲੀਆ ਵਾਸੀਆਂ ਦਾ ਰੁਝਾਣ ਹੋਇਆ ਜਪਾਨ ਵੱਲ

ਮੈਲਬੋਰਨ (ਹਰਪ੍ਰੀਤ ਸਿੰਘ) – ਬਾਲੀ ਜਿੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਆਸਟ੍ਰੇਲੀਆ ਵਾਸੀ ਘੁੰਮਣ ਜਾਇਆ ਕਰਦੇ ਸਨ, ਹੁਣ ਉਸਦੀ ਥਾਂ ਆਸਟ੍ਰੇਲੀਆ ਵਾਸੀਆਂ ਨੇ ਜਪਾਨ ਨੂੰ ਪਹਿਲਾ ਸਥਾਨ ਦਿੱਤਾ ਹੈ, ਜਪਾਨ ਟੂਰੀਜ਼ਮ ਦੇ ਆਂਕੜੇ ਦੱਸਦੇ ਹਨ ਕਿ ਬੀਤੇ ਸਾਲ ਵਿੱਚ ਕਰੀਬ 10 ਲੱਖ ਆਸਟ੍ਰੇਲੀਆਈ ਨਾਗਰਿਕ ਉਨ੍ਹਾਂ ਦੇ ਦੇਸ਼ ਘੁੰਮਣ ਆਏ, ਜੋ ਕਿ ਉਸਤੋਂ ਪਹਿਲੇ ਸਾਲ ਦੇ ਮੁਕਾਬਲੇ 50% ਤੱਕ ਦਾ ਵਾਧਾ ਹੈ। ਦਸੰਬਰ ਵਿੱਚ ਵੀ ਜਪਾਨ ਗਏ ਯਾਤਰੀਆਂ ਦੀ ਗਿਣਤੀ ਤਾਂ ਇਸ ਵਾਰ ਰਿਕਾਰਡਤੋੜ ਸਾਬਿਤ ਹੋਈ ਹੈ। ਹਾਲਾਤ ਅਜਿਹੇ ਹਨ ਕਿ ਜਪਾਨ ਦੇ ਰੈਸਟੋਰੈਂਟਾਂ ਆਦਿ ਵਿੱਚ ਬਹੁਤੀ ਗਿਣਤੀ ਟੂਰੀਸਟਾਂ ਦੀ ਹੀ ਨਜਰ ਆਉਂਦੀ ਹੈ।

Share it :
error: Content is protected !!