ਆਸਟ੍ਰੇਲੀਆ ਦੇ ਡਾਲਰਾਂ ਅੱਗੇ ਫਿੱਕੀ ਪਈ NZ Police, ਵਧ ਰਿਹਾ ਨਿਊਜੀਲੈਂਡ ਪੁਲਸ ਦੇ ਅਫਸਰਾਂ ਦਾ ਆਸਟ੍ਰੇਲੀਆ ਜਾਣ ਦਾ ਰੁਝਾਨ

Auckland (NZ Punjabi News) – ਨਿਊਜ਼ੀਲੈਂਡ ਪੁਲਿਸ ਕਮਿਸ਼ਨਰ Richard Chambers ਨੇ ਮੰਨਿਆ ਹੈ ਕਿ ਉਹ ਆਸਟ੍ਰੇਲੀਆਈ ਪੁਲਿਸ ਫੋਰਸਾਂ ਵੱਲੋਂ ਦਿੱਤੀਆਂ ਜਾ ਰਹੀਆਂ ਉੱਚ ਤਨਖਾਹਾਂ ਅਤੇ incentives ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਵੱਡੀ ਗਿਣਤੀ ਵਿੱਚ Kiwi ਪੁਲਿਸ ਅਧਿਕਾਰੀ ਆਸਟ੍ਰੇਲੀਆ ਜਾ ਰਹੇ ਹਨ।

Official Information Act ਦੇ ਅੰਕੜਿਆਂ ਮੁਤਾਬਕ ਪਿਛਲੇ ਇੱਕ ਸਾਲ ਵਿੱਚ ਘੱਟੋ-ਘੱਟ 144 ਨਿਊਜ਼ੀਲੈਂਡ ਪੁਲਿਸ ਅਧਿਕਾਰੀ ਆਸਟ੍ਰੇਲੀਆ ਚਲੇ ਗਏ। ਹੁਣ ਹਰ ਤਿੰਨ resignations ਵਿੱਚੋਂ ਇੱਕ resignation ਆਸਟ੍ਰੇਲੀਆ ਜਾਣ ਨਾਲ ਜੁੜੀ ਹੋਈ ਹੈ। Police Commissioner Richard Chambers ਨੇ ਇਸ ਸਥਿਤੀ ਨੂੰ “frustrating” ਕਰਾਰ ਦਿੰਦਿਆਂ ਕਿਹਾ ਕਿ ਆਸਟ੍ਰੇਲੀਆਈ ਰਾਜ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ aggressively recruit ਕਰ ਰਹੇ ਹਨ।

ਉਨ੍ਹਾਂ ਕਿਹਾ, “ਮੈਂ ਆਸਟ੍ਰੇਲੀਆ ਦੇ ਆਪਣੇ police commissioner ਸਾਥੀਆਂ ਨੂੰ ਕਿਹਾ ਹੈ ਕਿ ਉਹ ਨਿਊਜ਼ੀਲੈਂਡ ਆ ਕੇ ਮੇਰੇ ਲੋਕਾਂ ਨੂੰ poach ਨਾ ਕਰਨ। ਉਹ ਇਸ ਮਾਮਲੇ ਵਿੱਚ ਕਾਫ਼ੀ aggressive ਰਹੇ ਹਨ।”

ਅੰਕੜਿਆਂ ਅਨੁਸਾਰ ਜਨਵਰੀ 2025 ਤੋਂ ਮਾਰਚ 2026 ਤੱਕ ਆਸਟ੍ਰੇਲੀਆ ਭਰ ਦੀਆਂ ਪੁਲਿਸ ਫੋਰਸਾਂ ਨੇ ਨਿਊਜ਼ੀਲੈਂਡ ਅਧਿਕਾਰੀਆਂ ਲਈ 268 vetting requests ਕੀਤੀਆਂ।Queensland ਸਭ ਤੋਂ ਵੱਡਾ recruiter ਰਿਹਾ, ਜਿਸ ਨੇ 97 requests ਕੀਤੀਆਂ। ਇਸ ਤੋਂ ਬਾਅਦ Western Australia ਨੇ 33, Victoria ਨੇ 25 ਅਤੇ New South Wales ਨੇ 22 requests ਕੀਤੀਆਂ।

Northern Territory ਵਿੱਚ recruitment ਸਭ ਤੋਂ ਤੇਜ਼ੀ ਨਾਲ ਵਧਦੀ ਦਿਖ ਰਹੀ ਹੈ। ਪਿਛਲੇ ਸਾਲ Northern Territory Police ਨੇ 91 vetting requests ਕੀਤੀਆਂ।

Richard Chambers ਨੇ ਕਿਹਾ ਕਿ Northern Territory ਇੱਕ ਛੋਟੀ ਪੁਲਿਸ ਫੋਰਸ ਹੈ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਤੋਂ recruitment ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਇਸ ਲਈ ਉਹ ਨਿਊਜ਼ੀਲੈਂਡ ਆ ਰਹੇ ਹਨ ਅਤੇ “ਕਾਫ਼ੀ ਵੱਧ ਪੈਸੇ” ਦੀ ਪੇਸ਼ਕਸ਼ ਕਰ ਰਹੇ ਹਨ। ਇਹ strategy ਕਾਰਗਰ ਵੀ ਸਾਬਤ ਹੋ ਰਹੀ ਹੈ। Northern Territory Police ਦੀ ਅਪ੍ਰੈਲ graduation class ਵਿੱਚ 20 ਸਾਬਕਾ ਨਿਊਜ਼ੀਲੈਂਡ ਪੁਲਿਸ ਅਧਿਕਾਰੀ ਸ਼ਾਮਲ ਸਨ।

ਤਨਖਾਹ ਸਭ ਤੋਂ ਵੱਡਾ ਕਾਰਨ ਮੰਨੀ ਜਾ ਰਹੀ ਹੈ। ਨਿਊਜ਼ੀਲੈਂਡ ਵਿੱਚ ਪੰਜ ਸਾਲ ਦਾ ਤਜਰਬਾ ਰੱਖਣ ਵਾਲਾ constable ਲਗਭਗ NZ$95,000 ਤੱਕ ਕਮਾ ਸਕਦਾ ਹੈ, ਜਦਕਿ Northern Territory ਵਿੱਚ incentives ਅਤੇ allowances ਸਮੇਤ package NZ$160,000 ਤੋਂ ਵੱਧ ਹੋ ਸਕਦਾ ਹੈ। ਜਦੋਂ Richard Chambers ਤੋਂ ਪੁੱਛਿਆ ਗਿਆ ਕਿ ਕੀ ਨਿਊਜ਼ੀਲੈਂਡ ਪੁਲਿਸ ਇਸ ਤਨਖਾਹ ਦਾ ਮੁਕਾਬਲਾ ਕਰ ਸਕਦੀ ਹੈ, ਤਾਂ ਉਨ੍ਹਾਂ ਸਾਫ਼ ਕਿਹਾ, “ਉਸ ਪੱਧਰ ’ਤੇ ਨਹੀਂ।”

Police Association ਦੇ ਪ੍ਰਧਾਨ Steve Watt ਨੇ ਵੀ ਮੰਨਿਆ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਨਾਲ pay scale ਵਿੱਚ compete ਨਹੀਂ ਕਰ ਸਕਦਾ। ਉਨ੍ਹਾਂ ਕਿਹਾ, “ਉੱਥੇ ਜਾਣ ਲਈ $20,000 ਤੱਕ incentives ਅਤੇ ਕਈ jurisdictions ਵਿੱਚ $30,000 Australian ਤੋਂ ਵੱਧ pay uplift ਦਿੱਤਾ ਜਾ ਰਿਹਾ ਹੈ। ਇਸ ਨਾਲ ਮੁਕਾਬਲਾ ਕਰਨਾ ਬਹੁਤ ਔਖਾ ਹੈ।”

Share it :
error: Content is protected !!