ਮਰੀਜ਼ਾਂ ਦੀਆਂ ਤਸਵੀਰਾਂ ਤੇ ਟਿੱਪਣੀਆਂ ਵਾਲੀ ਕਿਤਾਬ ਛਾਪਣ ’ਤੇ ਡਾਕਟਰ ਨੂੰ $36,500 ਜੁਰਮਾਨਾ

australiaਆਕਲੈਂਡ (NZ Punjabi News): ਆਸਟ੍ਰੇਲੀਆ ਵਿੱਚ ਇੱਕ ਡਾਕਟਰ ਨੂੰ ਮਰੀਜ਼ਾਂ ਦੀਆਂ ਮੈਡੀਕਲ ਤਸਵੀਰਾਂ ਬਿਨਾਂ ਇਜਾਜ਼ਤ ਕਿਤਾਬ ਵਿੱਚ ਪ੍ਰਕਾਸ਼ਿਤ ਕਰਨ ਦੇ ਦੋਸ਼ ਹੇਠ A$30,000 (ਲਗਭਗ NZ$36,500) ਜੁਰਮਾਨਾ ਕੀਤਾ ਗਿਆ ਹੈ। 56 ਸਾਲਾ Specialist Dr Lachlan Rathie ਨੇ ਸਤੰਬਰ 2023 ਵਿੱਚ The Anaesthetic Picture Book ਨਾਮ ਦੀ ਕਿਤਾਬ ਖੁਦ ਪ੍ਰਕਾਸ਼ਿਤ ਕੀਤੀ ਸੀ। ਇਸ ਵਿੱਚ ਉਸ ਨੇ Toowoomba Base Hospital ਵਿੱਚ ਐਨੇਸਥੇਟਿਸਟ ਵਜੋਂ ਆਪਣੇ ਕੰਮ ਦੌਰਾਨ ਲਈਆਂ ਜਾਂ ਇਕੱਠੀਆਂ ਕੀਤੀਆਂ ਤਸਵੀਰਾਂ ਸ਼ਾਮਲ ਕੀਤੀਆਂ ਸਨ।

ਕਿਤਾਬ ਵਿੱਚ ਮਰੀਜ਼ਾਂ ਦੀਆਂ ਤਸਵੀਰਾਂ ਨਾਲ ਉਨ੍ਹਾਂ ਦੇ ਵਜ਼ਨ ਅਤੇ ਨਿੱਜੀ ਹਾਲਾਤ ਬਾਰੇ “ਅਪਮਾਨਜਨਕ” ਟਿੱਪਣੀਆਂ ਵੀ ਲਿਖੀਆਂ ਗਈਆਂ ਸਨ। ਇੱਕ ਮਾਮਲੇ ਵਿੱਚ ਬੱਚੇ ਦੇ ਗੁਪਤ ਅੰਗਾਂ ਦੀ ਤਸਵੀਰ ਅਤੇ ਦੂਜੇ ਵਿੱਚ ਮਰੀਜ਼ ਦੇ ਸ਼ਰੀਰ ਵਿੱਚ ਫਸੇ ਵਿਦੇਸ਼ੀ ਵਸਤੂ ਬਾਰੇ ਗਲਤ ਟਿੱਪਣੀਆਂ ਸ਼ਾਮਲ ਸਨ। 2025 ਵਿੱਚ Health Ombudsman ਨੇ ਇਹ ਮਾਮਲਾ Queensland Civil and Administrative Tribunal ਕੋਲ ਭੇਜਿਆ ਸੀ। ਟ੍ਰਿਬਿਊਨਲ ਨੇ ਮੰਗਲਵਾਰ ਨੂੰ ਦਿੱਤੇ ਫੈਸਲੇ ਵਿੱਚ ਕਿਹਾ ਕਿ ਕਿਤਾਬ ਦੇ ਕਈ ਹਿੱਸੇ ਗੰਭੀਰ ਤੌਰ ’ਤੇ ਗੈਰ-ਪੇਸ਼ਾਵਰ ਅਤੇ ਮਰੀਜ਼ਾਂ ਦੀ ਪਰਦੇਦਾਰੀ ਦੀ ਉਲੰਘਣਾ ਕਰਦੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਤਾਬ ਵਾਪਸ ਮੰਗਵਾ ਲਈ ਗਈ ਸੀ।

Share it :
error: Content is protected !!