
ਮੈਲਬੋਰਨ (ਹਰਪ੍ਰੀਤ ਸਿੰਘ) – ਕੁਆਂਟਮਸਕੇਪ ਸੀਈਓ ਜਗਦੀਪ ਸਿੰਘ ਇਸ ਵੇਲੇ ਦੁਬਾਰਾ ਸੁਰਖੀਆਂ ਵਿੱਚ ਹਨ, ਕਿਉਂਕਿ ਉਹ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਤਨਖਾਹ ਹਾਸਿਲ ਕਰਨ ਵਾਲੇ ਸੀਈਓ ਬਣ ਗਏ ਹਨ, ਉਨ੍ਹਾਂ ਦੀ ਰੋਜਾਨਾ ਦੀ ਸੈਲਰੀ $48 ਕਰੋੜ ਰੁਪਏ ਆਂਕੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਕੰਪਨੀ ਵਿੱਚ ਸ਼ੇਅਰ ਦੇ ਮੁੱਲਾਂ ਨੂੰ ਪਾਕੇ ਉਨ੍ਹਾਂ ਦੀ ਸੰਪਤੀ ਕੁੱਲ $2.3 ਬਿਲੀਅਨ ਨਜਦੀਕ ਬਣਦੀ ਹੈ। ਕੁਆਂਟਮਸਕੇਪ ਲੀਥੀਅਮ-ਮੇਟਲ ਦੀਆਂ ਬੈਟਰੀਆਂ ਬਨਾਉਣ ਵਾਲੀ ਦੁਨੀਆਂ ਦੀ ਮੋਹਰੀ ਕੰਪਨੀ ਹੈ ਤੇ ਵੱਡੇ ਪੱਧਰ ‘ਤੇ ਕਾਰਾਂ ਤੇ ਹੋਰ ਉਪਕਰਨਾਂ ਲਈ ਬੈਟਰੀਆਂ ਬਣਾਉਂਦੀ ਹੈ।
ਜਗਦੀਪ ਸਿੰਘ ਨੇ ਸਟੇਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆਂ ਤੋਂ ਐਮ ਬੀ ਏ ਕੀਤੀ ਹੈ, ਉਨ੍ਹਾਂ ਦੀ ਉਮਰ 56 ਸਾਲ ਹੈ। ਕੁਆਂਟਮਸਕੇਪ ਉਨ੍ਹਾਂ ਦੀ ਆਪਣੀ ਇਜਾਦ ਕੰਪਨੀ ਹੈ।



