ਨਿਊਜੀਲੈਂਡ ਦੀ ਮਹਿਲਾ ਨੂੰ ਆਸਟ੍ਰੇਲੀਆ ਵਿੱਚ ਸਾੜਕੇ ਮਾਰਨ ਦੀ ਕੋਸ਼ਿਸ਼, ਲੜ੍ਹ ਰਹੀ ਜਿੰਦਗੀ ਤੇ ਮੌਤ ਦੀ ਜੰਗ

ਮੈਲਬੋਰਨ (ਹਰਪ੍ਰੀਤ ਸਿੰਘ) – ਕੀਵੀ ਮੂਲ ਦੀ 34 ਸਾਲਾ ਡੇਸਟਨੀ ਓਟਨ ਇਸ ਵੇਲੇ ਬ੍ਰਿਸਬੇਨ ਦੇ ਹਸਪਤਾਲ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ੍ਹ ਰਹੀ ਹੈ। ਦਰਅਸਲ ਉਸਦੇ ਪਾਰਟਨਰ ਵਲੋਂ ਉਸਨੂੰ ਉਸਦੇ ਕਿੰਗਸਟਨ ਸਥਿਤ ਘਰ ਵਿੱਚ ਜਿਓਂਦਾ ਸਾੜਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਡੇਸਟਨੀ 2 ਟੀਨੇਜ ਬੱਚਿਆਂ ਦੀ ਮਾਂ ਹੈ ਅਤੇ ਉਸਦੇ ਪਾਰਟਨਰ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਇਰਾਦਾ ਕਤਲ ਦੇ ਚਾਰਜ ਲਾਏ ਗਏ ਹਨ। ਡੇਸਟਨੀ ਦੇ ਨਿਊਜੀਲੈਂਡ ਰਹਿੰਦੇ ਮਾਪੇ ਇਸ ਖਬਰ ਤੋਂ ਬਹੁਤ ਦੁਖੀ ਹਨ। ਡੇਸਟਨੀ ਦੀ ਵਿੱਤੀ ਮੱਦਦ ਲਈ ਇੱਕ ਗੋਫੰਡ ਮੀ ਪੇਜ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਹੁਣ ਤੱਕ $22000 ਇੱਕਠੇ ਕੀਤੇ ਜਾ ਚੁੱਕੇ ਹਨ।

Share it :
error: Content is protected !!