
ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਨੇ ਕਿਹਾ ਕਿ ਡਿਜ਼ਿਟਲ ਡਰਾਈਵਰ ਲਾਇਸੈਂਸ “ਕਾਮਨ ਸੈਂਸ” ਗੱਲ ਹੈ। “ਅਸੀਂ ਦੇਸ਼ ਭਰ ਵਿੱਚ ਪ੍ਰੋਡਕਟਸ ਤੇ ਸਰਵਿਸਿਜ਼ ਖਰੀਦਣ ਲਈ ਡਿਜ਼ਿਟਲ Wallet ਵਰਤ ਰਹੇ ਹਾਂ, ਤਾਂ ਡਿਜੀਟਲ ਡਰਾਈਵਿੰਗ ਲਾਇਸੈਂਸ ਕਿਉਂ ਨਹੀਂ ।
ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਦੱਸਿਆ ਕਿ ਬਹੁਤ ਸਾਰੇ ਕੀਵੀ ਲੋਕਾਂ ਦੀ ਇਹ ਮੰਗ ਸੀ। “ਇਸ ਲਈ ਅਸੀਂ ਕਾਨੂੰਨ ਵਿੱਚ ਤਬਦੀਲੀ ਕਰ ਰਹੇ ਹਾਂ,”। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਡਿਜ਼ਿਟਲ ਲਾਇਸੈਂਸ ਲਾਗੂ ਕਰਨ ਵਿੱਚ ਸਮਾਂ ਲੱਗੇਗਾ, ਪਰ ਕਿਉਂਕਿ ਨਿਊਜ਼ੀਲੈਂਡ ਦੁਨੀਆ ਦੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੋਵੇਗਾ, ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਪ੍ਰਣਾਲੀ ਸਹੀ ਤਰੀਕੇ ਨਾਲ ਕੰਮ ਕਰੇ। ਡਿਜ਼ਿਟਲ ਡਰਾਈਵਰ ਲਾਇਸੈਂਸ ਡੈਨਮਾਰਕ, ਆਈਸਲੈਂਡ, ਨਾਰਵੇ ਅਤੇ ਕੁਝ ਅਮਰੀਕੀ ਰਾਜਾਂ ਵਿੱਚ ਪਹਿਲਾਂ ਹੀ ਉਪਲਬਧ ਹਨ।


