ਨਵਵਿਆਹਤਾ ਨਰਸ ‘ਦੀਕਸ਼ਿਆ ਦਾਹਲ’ ਦੀ ਸਿਡਨੀ ਵਿੱਚ ਬਾਲਕਨੀ ਤੋਂ ਡਿੱਗਕੇ ਮੌਤ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) 39 ਸਾਲਾਂ ਦੀ ਨਰਸ ਦੀਕਸ਼ਿਆ ਦਾਹਲ, ਜਿਸ ਨੇ ਹਾਲ ਹੀ ਵਿੱਚ ਨੇਪਾਲ ਵਿੱਚ ਵਿਆਹ ਕੀਤਾ ਸੀ, 2 ਜਨਵਰੀ ਨੂੰ ਸਿਡਨੀ ਦੇ ਪੈਰਾਮੈਟਾ ਵਿੱਚ ਇੱਕ ਬਾਲਕਨੀ ਤੋਂ ਡਿੱਗ ਕੇ ਦੁਖਦਾਈ ਮੌਤ ਦਾ ਸ਼ਿਕਾਰ ਹੋ ਗਈ। ਦਾਹਲ ਨੂੰ ਰਾਤ 1:40 ਵਜੇ ਉਸਦੇ ਸਾਥੀ ਦੇ ਅਪਾਰਟਮੈਂਟ ਬਲਾਕ ਦੇ ਡਰਾਇਵਵੇ ‘ਤੇ ਮ੍ਰਿਤ ਪਾਇਆ ਗਿਆ, ਜਿੱਥੇ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ CPR ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।

ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਨਿਊ ਸਾਊਥ ਵੇਲਜ਼ ਪੁਲਿਸ ਨੂੰ ਇੱਕ ਕਾਲ ਕਰਕੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਇੱਕ ਗਵਾਹ ਨੇ ਦਾਹਲ ਨੂੰ ਬਾਲਕਨੀ ਤੋਂ ਲਟਕਦੇ ਹੋਏ ਦੇਖਿਆ। ਇਹ ਕਾਲ ਰਾਤ 11:45 ਵਜੇ ਪ੍ਰਾਪਤ ਹੋਈ ਇੱਕ ਪਹਿਲੀ “ਗੋਸਟ ਕਾਲ” ਤੋਂ ਲਗਭਗ ਦੋ ਘੰਟੇ ਬਾਅਦ ਆਈ, ਜਿਸ ਵਿੱਚ “ਉੱਚੀ ਅਵਾਜ਼ਾਂ” ਸੁਣੀ ਗਈਆਂ।

ਡਿਟੈਕਟਿਵ ਸੁਪਰਿਨਟੈਂਡੈਂਟ ਬੈਰੀ ਵਿਨਸੈਂਟ ਨੇ ਦੱਸਿਆ ਕਿ ਪਹਿਲੀ ਕਾਲ ਦੇ ਜਵਾਬ ਵਿਚ ਪੁਲਿਸ ਨੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਮਿਲੀ। ਬਾਅਦ ਵਿਚ ਦਾਹਲ ਦੇ ਪਤੀ, 40 ਸਾਲਾਂ ਲਬ੍ਰਿੰਡਾ ਸੁਬੇਦੀ, ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਪਤੇ ਬਾਰੇ ਜਾਣਕਾਰੀ ਦਿੱਤੀ ਦਿੱਤਾ। ਹਾਲਾਂਕਿ, ਸਰੋਤਾਂ ਦੀ ਕਮੀ ਕਾਰਨ ਅਧਿਕਾਰੀਆਂ ਦੋ ਘੰਟਿਆਂ ਤਕ ਘਟਨਾ ਵਾਲੀ ਜਗਾ ‘ਤੇ ਪਹੁੰਚ ਨਹੀਂ ਸਕੇ।

ਘਟਨਾ ਸਮੇਂ ਅਪਾਰਟਮੈਂਟ ਵਿੱਚ ਮੌਜੂਦ ਸੁਬੇਦੀ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਗਿਆ, ਪਰ ਕੁਝ ਸਮੇਂ ਬਾਅਦ ਬਿਨਾ ਦੋਸ਼ ਤੋਂ ਛੱਡ ਦਿੱਤਾ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਕਿ ਦਾਹਲ ਖਿਲਾਫ ਨਵੰਬਰ ਵਿੱਚ ਜਾਰੀ ਇੱਕ ਐਕਟਿਵ ਅਪ੍ਰੀਹੈਂਡਡ ਵਾਇਲੈਂਸ ਆਰਡਰ (AVO) ਜਾਰੀ ਸੀ, ਪਰ ਉਹ ਇਸ ਆਰਡਰ ਦੀ ਉਲੰਘਣਾ ਨਹੀਂ ਕਰ ਰਹੀ ਸੀ।

ਪਰਿਵਾਰਕ ਮੈਂਬਰਾਂ ਇਸ ਘਟਨਾ ਨੂੰ ਇੱਕ “ਭਿਆਨਕ ਹਾਦਸਾ” ਕਰਾਰ ਦਿੱਤਾ। ਸੁਬੇਦੀ ਦੇ ਸਾਲ਼ਾ ਸੁਸ਼ਾਂਤ ਨੇ ਕਿਹਾ, “ਉਹ ਦੋਵੇਂ ਪਿਆਰ ਕਰਦੇ ਸਨ, ਨਵਵਿਆਹਤਾ ਸਨ, ਤੇ ਪਰਿਵਾਰ ਵਧਾਉਣ ਦੀ ਯੋਜਨਾ ਬਣਾ ਰਹੇ ਸਨ। ਹੁਣ ਉਹਨੂੰ ਅੰਤਿਮ ਸੰਸਕਾਰ ਦੀ ਯੋਜਨਾ ਬਣਾਉਣੀ ਪਵੇਗੀ।”

ਪੁਲਿਸ ਇਸ ਦੁਖਦਾਈ ਘਟਨਾ ਦੀ ਜਾਂਚ ਲਈ ਇੱਕ ਸਟ੍ਰਾਈਕ ਫੋਰਸ ਦਾ ਗਠਨ ਕਰ ਰਹੀ ਹੈ ਅਤੇ ਇਸ ਘਟਨਾ ਦੇ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਹੋਣ ‘ਤੇ ਲੋਕਾਂ ਨੂੰ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Share it :
error: Content is protected !!