
ਆਕਲੈਂਡ (ਹਰਪ੍ਰੀਤ ਸਿੰਘ) – ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਬੀਤੇ ਸਾਲ ਦਸੰਬਰ ਤੱਕ ਭੋਜਨ ਪਦਾਰਥਾਂ ਦੇ ਮੁੱਲਾਂ ਵਿੱਚ 1.5% ਦਾ ਵਾਧਾ ਦਰਜ ਕੀਤਾ ਗਿਆ ਸੀ। ਸਟੇਟਸ ਐਨ ਜੈਡ ਅਨੁਸਾਰ ਸਭ ਤੋਂ ਜਿਆਦਾ ਗ੍ਰੋਸਰੀ ਦੇ ਮੁੱਲਾਂ ਵਿੱਚ 2.7% ਅਤੇ ਉਸਤੋਂ ਬਾਅਦ ਰੈਡੀ ਟੂ ਈਟ ਤੇ ਰੈਸਟੋਰਮੈਂਟ ਫੂਡ ਵਿੱਚ 3.15 ਦਾ ਵਾਧਾ ਦਰਜ ਹੋਇਆ ਸੀ। ਇਸ ਵਾਰ ਭੋਜਨ ਪਦਾਰਥਾਂ ਵਿੱਚ ਮਹਿੰਗਾਈ ਘੱਟ ਹੋਣ ਦਾ ਕਾਰਨ ਫਲਾਂ ਤੇ ਸਬਜੀਆਂ ਦੇ ਮੁੱਲਾਂ ਵਿੱਚ ਆਈ ਕਮੀ ਹੈ, ਜੋ ਕਿ ਬੀਤੇ 12 ਮਹੀਨਿਆਂ ਵਿੱਚ ਕਰੀਬ 8% ਦਰਜ ਕੀਤੀ ਗਈ ਸੀ।



