
ਆਕਲੈਂਡ (ਹਰਪ੍ਰੀਤ ਸਿੰਘ) – ਨਵੇਂ ਸਾਲ ਤੋਂ ਸਰਕਾਰ ਵਲੋਂ ਲੋਕਾਂ ਨੂੰ ਸਿਗਰੇਟ ਤੋਂ ਛੁਟਕਾਰਾ ਪੁਆਉਣ ਵਿੱਚ ਮੱਦਦ ਕਰਨ ਲਈ ਮੁਫਤ ਵਿੱਚ ਵੇਪਿੰਗ ਸਟਾਰਟਰ ਕਿੱਟਾਂ ਮੁੱਹਈਆ ਕਰਵਾਈਆਂ ਜਾਣਗੀਆਂ। ਐਕਸ਼ਨ ਫਾਰ ਸਮੋਕਫਰੀ 2025 ਦੇ ਡਾਇਰੈਕਟਰ ਬੇਨ ਯੂਡਨ ਦਾ ਮੰਨਣਾ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਸਿਗਰੇਟਾਂ ਛੁਡਵਾਉਣ ਵਿੱਚ ਵੇਪਿੰਗ ਕਿੱਟਾਂ ਅਹਿਮ ਰੋਲ ਨਿਭਾਅ ਸਕਦੀਆਂ ਹਨ। ਸਿਗਰੇਟ ਦੇ ਧੂੰਏ ਨਾਲੋਂ ਇਹ ਕਿਤੇ ਘੱਟ ਖਤਰਨਾਕ ਹੁੰਦੀ ਹੈ ਤੇ ਨਾਲ ਹੀ ਇਸ ਨਾਲ ਬਿਮਾਰ ਪੈਣ ਦਾ ਖਤਰਾ ਵੀ ਕਾਫੀ ਘੱਟ ਹੁੰਦਾ ਹੈ।
ਅਸੋਸ਼ੀਏਟ ਹੈਲਥ ਮਨਿਸਟਰ ਕੇਸੀ ਕੋਸਟੇਲੋ ਅਨੁਸਾਰ ਸਰਕਾਰੀ ਮੱਦਦ ਤਹਿਤ ਵੇਪਿੰਗ ਕਿੱਟਾਂ ਦੇ ਨਾਲ 3 ਮਹੀਨਿਆਂ ਦੀ ਨਿਕੋਟੀਨ ਪੋਡ ਦੀ ਸਪਲਾਈ ਵੀ ਮੁੱਹਈਆ ਕਰਵਾਈ ਜਾਏਗੀ। ਇਹ ਕਿੱਟਾਂ ਮੁਫਤ ਵਿੱਚ ਉਪਲਬਧ ਹੋਣਗੀਆਂ।



