
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਨਾਰਥਸ਼ੋਰ ਦੇ ਗਲੈਨਫਿਲਡ ਮਾਲ ਵਿਖੇ ਅੱਜ ਦੁਪਹਿਰੇ ਇੱਕ ਛੁਰੇਮਾਰੀ ਦੀ ਘਟਨਾ ਵਾਪਰਨ ਦੀ ਖਬਰ ਹੈ, ਜਾਣਕਾਰੀ ਮੁਤਾਬਕ ਇੱਕ ਵਿਅਕਤੀ ਨੂੰ ਇੱਕ ਮਹਿਲਾ ਵਲੋਂ ਛੁਰਾ ਮਾਰਕੇ ਜਖਮੀ ਕੀਤਾ ਗਿਆ ਸੀ, ਜਿਸਤੋਂ ਬਾਅਦ ਮਹਿਲਾ ਦੀ ਭਾਲ ਲਈ ਮੌਕੇ ‘ਤੇ ਹਥਿਆਰਬੰਦ ਪੁਲਿਸ ਪੁੱਜੀ। ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਖਮੀ ਵਿਅਕਤੀ ਤੇ ਮਹਿਲਾ ਇੱਕ ਦੂਜੇ ਦੇ ਜਾਣਕਾਰ ਦੱਸੇ ਜਾ ਰਹੇ ਹਨ। ਆਪਸ ਵਿੱਚ ਹੋਈ ਲੜਾਈ ਤੋਂ ਬਾਅਦ ਮਹਿਲਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।



