ਸਾਬਕਾ ਮੈਂਬਰ ਪਾਰਲੀਮੈਂਟ ਗੋਲਰੀਜ਼ ਗਹਿਰਾਮਨ ‘ਤੇ ਫਿਰ ਤੋਂ ਲੱਗੇ ਸ਼ਾਪ ਲਿਫਟਿੰਗ ਦੇ ਚਾਰਜ

ਆਕਲੈਂਡ (ਹਰਪ੍ਰੀਤ ਸਿੰਘ) – ਗਰੀਨ ਪਾਰਟੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਗੋਲਰੀਜ਼ ਗਹਿਰਾਮਨ ‘ਤੇ ਇੱਕ ਵਾਰ ਫਿਰ ਤੋਂ ਸ਼ਾਪ ਲਿਫਟਿੰਗ ਦੇ ਚਾਰਜ ਲਗਾਏ ਗਏ ਹਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਸ਼ਾਪ ਲਿਫਟਿੰਗ ਦੀ ਘਟਨਾ ਪੈਕ ਐਂਡ ਸੇਵ ਰੋਇਲ ਓਕ ਵਿਖੇ ਵਾਪਰੀ ਹੈ ਤੇ ਇਹ 2024 ਦੇ ਅਖੀਰਲੇ ਹਿੱਸੇ ਵਿੱਚ ਵਾਪਰੀ ਘਟਨਾ ਹੈ। ਇਸ ਤੋਂ ਪਹਿਲਾਂ ਲੱਗੇ ਦੋਸ਼ਾਂ ਦੇ ਚਲਦਿਆਂ ਗੋਲਰੀਜ਼ ਗਹਿਰਾਮਨ ਨੂੰ ਆਪਣੀ ਪਾਰਟੀ ਤੋਂ ਅਸਤੀਫਾ ਦੇਣਾ ਪਿਆ ਸੀ ਤੇ ਪਨਸਨਬੇਅ, ਨਿਊਮਾਰਕੀਟ, ਵਲੰਿਗਟਨ ਦੇ ਵੱਖੋ-ਵੱਖ ਕੱਪੜਿਆਂ ਦੇ ਸਟੋਰਾਂ ‘ਤੇ ਚੋਰੀ ਦੇ ਚਲਦਿਆਂ $1600 ਦਾ ਜੁਰਮਾਨਾ ਵੀ ਕੀਤਾ ਗਿਆ ਸੀ।

Share it :
error: Content is protected !!