ਆਸਟ੍ਰੇਲੀਆ ਦੇ ਹਿਊਮ ਹਾਈਵੇ ‘ਤੇ ਟਰੱਕ ਹਾਦਸੇ ‘ਚ ਭਾਰਤੀ ਮੂਲ ਦੇ ਅਸ਼ੀਸ਼ ਕੁਮਾਰ ਦੀ ਮੌਤ

indian origin man died
indian origin man died

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਨਿਊ ਸਾਊਥ ਵੇਲਜ਼ ਦੇ ਗੁੰਡਾਗਾਈ ਨੇੜੇ ਹਿਊਮ ਹਾਈਵੇ ‘ਤੇ 3 ਜਨਵਰੀ 2025 ਨੂੰ ਚਾਰ ਟਰੱਕਾਂ ਦੀ ਟੱਕਰ ਕਾਰਨ ਹੋਏ ਹਾਦਸੇ ਵਿੱਚ 22 ਸਾਲ ਦੇ ਭਾਰਤੀ ਮੂਲ ਦੇ ਅਸ਼ੀਸ਼ ਕੁਮਾਰ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਤਕਰੀਬਨ 1:45 ਵਜੇ ਹੋਇਆ, ਜਿਸ ਵਿੱਚ ਤਿੰਨ ਹੋਰ ਡਰਾਈਵਰਾਂ ਨੂੰ ਹਸਪਤਾਲ ਭੇਜਿਆ ਗਿਆ।

ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਪੁੱਜਣ ਤੋਂ ਬਾਅਦ ਹਾਈਵੇ ‘ਤੇ ਬਹੁਤ ਹੀ ਖਤਰਨਾਕ ਮੰਜ਼ਰ ਮਿਲਿਆ। ਅਸ਼ੀਸ਼, ਜੋ ਹਰਿਆਣਾ ਦੇ ਨਰਵਾਣਾ ਤੋਂ ਸੀ , 2022 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈਆਂ ਸੀ । ਉਹ ਸਿਡਨੀ ਦੇ ਬਲੈਕਟਾਊਨ ਵਿੱਚ ਰਹਿ ਰਿਹਾ ਸੀ ਅਤੇ ਕੂਕਰੀ ਦੀ ਪੜਾਈ ਕਰ ਰਿਹਾ ਸੀ । ਅਸ਼ੀਸ਼ ਨੇ ਆਪਣੀ ਪੜਾਈ ਦੇ ਖਰਚੇ ਨੂੰ ਪੂਰਾ ਕਰਨ ਅਤੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ।

ਕੂਟਾਮੁੰਦਰਾ-ਗੁੰਡਾਗਾਈ ਰੀਜਨਲ ਕੌਂਸਲ ਦੇ ਮੇਅਰ ਐਬ ਮੈਕਅਲਿਸਟਰ ਨੇ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਇਸ ਮੌਸਮ ਦੇ ਦੌਰਾਨ ਸਾਡੇ ਇਲਾਕੇ ਵਿਚ ਗੱਡੀਆਂ ਦੀ ਗਿਣਤੀ ਤਿੰਨ ਤੋਂ ਚਾਰ ਗੁਣਾ ਵੱਧ ਹੁੰਦੀ ਹੈ। ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਸੜਕ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਹੋਰ ਯਾਤਰੀਆਂ ਦੀ ਪ੍ਰਵਾਹ ਕਰੋ।”

ਅਸ਼ੀਸ਼ ਦੇ ਪਰਿਵਾਰ, ਜਿਸ ਵਿੱਚ ਉਨ੍ਹਾਂ ਦੇ ਮਾਪੇ ਅਤੇ ਵੱਡੇ ਭਰਾ ਸ਼ਾਮਲ ਹਨ, ਇਸ ਘਟਨਾ ਨਾਲ ਗਹਿਰੇ ਦੁੱਖ ਵਿਚ ਹਨ। 16 ਜਨਵਰੀ 2025 ਨੂੰ ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਸ਼ਰੀਰ ਨੂੰ ਭਾਰਤ ਭੇਜ ਦਿੱਤਾ ਗਿਆ ਸੀ ।

ਅਸ਼ੀਸ਼ ਦੇ ਭਰਾ ਸਚਿਨ ਅਤੇ ਯੋਗੀ ਨੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਦਾਨ ਦੇਣ। ਉਨ੍ਹਾਂ ਕਿਹਾ, “ਅਸੀਂ ਹਰੇਕ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁਸ਼ਕਿਲ ਸਮੇਂ ਵਿਚ ਅਸ਼ੀਸ਼ ਦੇ ਪਰਿਵਾਰ ਨੂੰ ਮਦਦ ਕਰਨ ਲਈ ਐੱਸ ਮੁਹਿੰਮ ਚ ਸਾਥ ਦੇਣ । ਤੁਹਾਡੀ ਮਦਦ ਇਸ ਪਰਿਵਾਰ ਦੀ ਮੁਸ਼ਕਿਲ ਸਮੇਂ ਚ ਬਹੁਤ ਵਿੱਚ ਸਹਾਇਕ ਹੋਵੇਗੀ।”

Share it :
error: Content is protected !!