
ਸ਼ਰਦਾ ਨਾਮ ਦੀ ਇਸ ਮੁਟਿਆਰ ਨੇ ਟਿਕਟੌਕ ‘ਤੇ ਆਪਣਾ ਅਨੁਭਵ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਇੱਕ ਹਾਟਪੌਟ ਟੇਕਏਵੇ ਰੈਸਟੋਰੈਂਟ ਤੋਂ ਖਾਣਾ ਲੈ ਕੇ ਆਈ ਸੀ। ਕੁਝ ਹਿੱਸਾ ਓਥੇ ਹੀ ਖਾ ਲਿਆ ਸੀ ਅਤੇ ਬਾਕੀ ਘਰ ਲੈ ਆਈ ਸੀ। ਜਦੋਂ ਘਰ ਆ ਕੇ ਬਚਿਆ ਹੋਇਆ ਖਾਣਾ ਖਾ ਰਹੀ ਸੀ ਤਾਂ ਉਸਨੂੰ ਕੁਝ ਅਜੀਬ ਲੱਗਾ।
ਉਸ ਨੇ ਦੱਸਿਆ, “ਜਦੋਂ ਮੈਂ ਖਾਣੇ ਦੇ ਨੀਵੇਂ ਹਿੱਸੇ ‘ਚ ਹੱਥ ਪਾਇਆ ਤਾਂ ਕੰਟੇਨਰ ਥੋੜ੍ਹਾ ਵੱਖਰਾ ਲੱਗ ਰਿਹਾ ਸੀ। ਉਸਦੇ ਅੰਦਰ ਇੱਕ ਫੋਨ ਪਿਆ ਹੋਇਆ ਸੀ।” ਫੋਨ ਦੀ ਸਕ੍ਰੀਨ ਵੀ ‘ਤਾਪਮਾਨ ਵਧਣ’ ਦੀ ਚੇਤਾਵਨੀ ਦੇ ਰਿਹਾ ਸੀ।
ਸ਼ਰਦਾ ਨੇ ਰੈਸਟੋਰੈਂਟ ਨਾਲ ਗੱਲ ਕੀਤੀ, ਦੱਸਿਆ ਕਿ ਮੇਰੇ ਹਾਟਪੌਟ ਵਿੱਚ ਫੋਨ ਮਿਲਿਆ।’ ਉਥੋਂ ਜਵਾਬ ਆਇਆ, ‘ਹਾਂ ਸਾਡੇ ਇਕ ਕੂਕ ਦਾ ਫੋਨ ਗੁੰਮ ਗਿਆ ਸੀ।'”
ਰੈਸਟੋਰੈਂਟ ਵੱਲੋਂ ਮਾਫੀ ਮੰਗੀ ਗਈ ਅਤੇ ਕਿਹਾ ਗਿਆ ਕਿ ਸ਼ਾਇਦ ਕੂਕ ਨੇ ਗਲਤੀ ਨਾਲ ਫੋਨ ਖਾਣੇ ਦੇ ਕੰਟੇਨਰ ‘ਚ ਰੱਖ ਦਿੱਤਾ। ਫੋਨ ਕਾਲਾ ਹੋਣ ਕਰਕੇ ਪੈਕ ਕਰਦੇ ਸਮੇਂ ਕਿਸੇ ਦੀ ਨਜ਼ਰ ਨਹੀਂ ਪਈ।
ਸ਼ਰੱਦਾ ਨੇ ਦੱਸਿਆ ਕਿ ਰੈਸਟੋਰੈਂਟ ਨੇ ਉਸਨੂੰ 35 ਡਾਲਰ ਦੇ ਖਾਣੇ ਬਦਲੇ 50 ਡਾਲਰ ਵਾਪਸ ਦਿੱਤੇ ਅਤੇ ਨਾਲੇ ਕਿਹਾ ਕਿ ਅਗਲੀ ਵਾਰੀ ਆਉਣ ‘ਤੇ ਮੁਫ਼ਤ ਹਾਟਪੌਟ ਵੀ ਮਿਲੇਗਾ।


