
ਆਕਲੈਂਡ (ਹਰਪ੍ਰੀਤ ਸਿੰਘ) – ਇੱਕ ਮੁੱਖ ਫਾਈਬਰ ਕੇਬਲ ਦੇ ਨੁਕਸਾਨੇ ਜਾਣ ਕਾਰਨ ਨਾਰਥਲੈਂਡ ਵਿੱਚ ਹਜਾਰਾਂ ਘਰਾਂ ਦਾ ਇੰਟਰਨੈਟ ਕੁਨੈਕਸ਼ਨ ਬੰਦ ਹੋ ਗਿਆ ਹੈ। ਨਾਰਥਪਾਵਰ ਕੰਪਨੀ ਨੇ ਇਸ ਦੀ ਜਾਣਕਾਰੀ ਆਪਣੀ ਵੈਬਸਾਈਟ ‘ਤੇ ਦਿੱਤੀ ਹੈ। ਫਾਈਬਰ ਕੇਬਲ ਨੁਕਸਾਨੇ ਜਾਣ ਦਾ ਕਾਰਨ ਇੱਕ ਡਿੱਗਰ ਨੂੰ ਦੱਸਿਆ ਜਾ ਰਿਹਾ ਹੈ, ਜੋ ਤਾਰ ਟੁੱਟਣ ਵਾਲੀ ਥਾਂ ‘ਤੇ ਕੰਮ ਕਰ ਰਿਹਾ ਸੀ। ਇਸ ਸਭ ਦੀ ਮੁਰੰਮਤ ਨੂੰ ਕਈ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ, ਜਿਸਦੇ ਨਤੀਜੇ ਵਜੋਂ ਰਿਹਾਇਸ਼ੀਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ।



