ਇਸ ਪੰਜਾਬਣ ਖਿਡਾਰਣ ਨੇ ਵਧਾਇਆ ਭਾਈਚਾਰੇ ਦਾ ਨਾਮ ਜਿੱਤਿਆ ਸਾਲ ਦਾ ਦੂਜਾ ਗੋਲਡ ਮੈਡਲ

Jashandeep
Jashandeep Won second gold medal in NSW State Volleyball championship

ਮੈਲਬੋਰਨ (ਹਰਪ੍ਰੀਤ ਸਿੰਘ) – ਜਸ਼ਨਦੀਪ ਕੌਰ ਨੇ ਪੰਜਾਬ ਵਿੱਚ 13 ਸਾਲ ਦੀ ਉਮਰ ਵਿੱਚ ਵਾਲੀਬਾਲ ਦੀ ਖੇਡ ਸ਼ੁਰੂ ਕੀਤੀ ਸੀ ਤੇ ਆਸਟ੍ਰੇਲੀਆ ਆਉਣ ਤੋਂ ਬਾਅਦ ਵੀ ਉਸਨੇ ਆਪਣਾ ਸ਼ੌਂਕ ਜਾਰੀ ਰੱਖਿਆ। ਹੁਣ ਸਿਡਨੀ ਵਿੱਚ ਰਹਿੰਦਿਆਂ ਉਹ ਯੂਟੀਐਸ ਟੀਮ ਦੀ ਨੁਮਾਇੰਦਗੀ ਕਰ ਰਹੀ ਹੈ ਤੇ ਇਸ ਸਾਲ ਵਿੱਚ ਉਸਨੇ ਟੀਮ ਲਈ 2 ਗੋਲਡ ਮੈਡਲ ਜਿੱਤ ਲਏ ਹਨ। ਜਸ਼ਨਦੀਪ ਨੇ ਦੂਜਾ ਗੋਲਡ ਨਿਊ ਸਾਊਥ ਵੇਲਜ਼ ਦੀ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਜਿੱਤਿਆ ਹੈ।

Share it :
error: Content is protected !!