
ਆਕਲੈਂਡ (ਹਰਪ੍ਰੀਤ ਸਿੰਘ) – ਸਿੱਖਾਂ ਲਈ ਭਾਰਤ ਸਰਕਾਰ ਖਿਲਾਫ ਖੜਣ ਵਾਲਾ ਦੁਨੀਆਂ ਦਾ ਪਹਿਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਨੇ ਪਾਰਟੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 9 ਸਾਲ ਪਾਰਟੀ ਪ੍ਰਧਾਨ ਤੇ ਕੈਨੇਡਾ ਦਾ ਪੀਐਮ ਰਹਿਣ ਤੋਂ ਬਾਅਦ ਟਰੂਡੋ ਨੇ ਬੀਤੇ ਦਿਨੀਂ ਅਸਤੀਫਾ ਪਾਰਟੀ ਹਾਈਕਮਾਨ ਨੂੰ ਦਿੱਤਾ। ਦਰਅਸਲ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਚੋਣਾ ਵਿੱਚ ਵਿਰੋਧੀ ਧਿਰ ਦੀ ਵਧੀ ਲੋਕਪ੍ਰਿਯਤਾ ਦੇ ਚਲਦਿਆਂ ਟਰੂਡੋ ‘ਤੇ ਪਾਰਟੀ ਲੀਡਰਾਂ ਦੇ ਦਬਾਅ ਹੇਠ ਇਹ ਫੈਸਲਾ ਲੈਣਾ ਪਿਆ ਹੈ ਤੇ ਹੁਣ ਅਕਤੂਬਰ ਤੱਕ ਚੋਣਾ ਕਰਵਾਕੇ ਕੈਨੇਡਾ ਦੀ ਨਵੀਂ ਸਰਕਾਰ ਚੁਣੇ ਜਾਣਾ ਲਾਜਮੀ ਹੋ ਗਿਆ ਹੈ। ਟਰੂਡੋ ਤੋਂ ਬਾਅਦ ਪਾਰਟੀ ਦੀ ਸੱਤਾ ਡੋਮੀਨੀਕ ਲੀਬਲਾਂਕ, ਮੇਲਾਨੀ ਜੋਲੀ, ਫ੍ਰੈਂਕੋਇਸ ਫਿਿਲਪ ਸ਼ੈਂਪੇਨ, ਮਾਰਕ ਕਾਰਨੀ ਕੋਲ ਜਾ ਸਕਦੀ ਹੈ।



