
ਆਕਲੈਂਡ (ਹਰਪ੍ਰੀਤ ਸਿੰਘ) – ਕੇਰਲ ਦੇ ਕੋਟਯਮ ਜਿਲ੍ਹੇ ਦੇ ਪਾਲਾ ਕੈਥਡਰਲ ਵਿਖੇ 24 ਸਾਲਾ ਅਲੀਨਾ ਅਭਿਲਾਸ਼ ਨੇ 27 ਸਾਲਾ ਕਰਨਵੀਰ ਸਿੰਘ ਨਾਲ ਵਿਆਹ ਕਰਵਾਇਆ ਹੈ। ਦੋਨੋਂ ਹੀ ਇਸ ਵੇਲੇ ਨਿਊਜੀਲੈਂਡ ਦੇ ਵਸਨੀਕ ਹਨ, ਜਿੱਥੇ ਕਰਨਵੀਰ ਸਿੰਘ ਆਕਲੈਂਡ ਦੀ ਟੋਮੀ ਹਿਲਫਾਇਰ ਲਈ ਅਸੀਸਟੈਂਟ ਮੈਨੇਜਰ ਵਜੋਂ ਨੌਕਰੀ ਕਰਦਾ ਹੈ, ਉੱਥੇ ਹੀ ਅਲੀਨਾ ਨਿਊਜੀਲੈਂਡ ਪੁਲਿਸ ਵਿੱਚ ਬਤੌਰ ਅਧਿਕਾਰੀ ਤੈਨਾਤ ਹੈ ਅਤੇ ਉਹ ਮਲਿਆਲੀ ਮੂਲ ਦੀ ਪਹਿਲੀ ਮਹਿਲਾ ਹੈ, ਜਿਸਨੇ ਨਿਊਜੀਲੈਂਡ ਪੁਲਿਸ ਵਿੱਚ ਨੌਕਰੀ ਹਾਸਿਲ ਕੀਤੀ ਹੈ। ਕਰਨਬੀਰ ਸਿੰਘ ਦੇ ਪਿਤਾ ਹਰਭਜਨ ਸਿੰਘ ਸੈਣੀ ਪੰਜਾਬ ਵਿੱਚ ਇੱਕ ਕਾਰੋਬਾਰੀ ਹਨ।



