
Labour leader Chris Hipkins ਅਤੇ Commerce and Consumer Affairs spokesperson Arena Williams ਵੱਲੋਂ ਐਲਾਨੀ policy ਵਿੱਚ ਸਿਰਫ਼ refunds ਹੀ ਨਹੀਂ, ਸਗੋਂ ticket ਖਰੀਦਣ ਸਮੇਂ ਯਾਤਰੀ ਨੂੰ ਅਸਲ ਅਤੇ ਪੂਰੀ ਕੀਮਤ ਪਹਿਲਾਂ ਹੀ ਦਿਖਾਉਣ, baggage ਦੇਰੀ ਨਾਲ ਮਿਲਣ ’ਤੇ ਮੁਆਵਜ਼ਾ ਅਤੇ regional routes ’ਤੇ ਹੋਰ airlines ਲਈ competition ਵਧਾਉਣ ਵਰਗੇ ਬਦਲਾਅ ਵੀ ਸ਼ਾਮਲ ਹਨ।
Hipkins ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਹਵਾਈ ਸਫ਼ਰ ਮਹਿੰਗਾ ਹੈ ਅਤੇ ਕਈ regional routes ਉੱਤੇ competition ਬਹੁਤ ਘੱਟ ਜਾਂ ਬਿਲਕੁਲ ਨਹੀਂ ਹੈ। Cost-of-living ਦੇ ਦਬਾਅ ਕਾਰਨ ਲੋਕਾਂ ਲਈ ਪਰਿਵਾਰ ਨੂੰ ਮਿਲਣ, ਕੰਮ ਜਾਂ ਹੋਰ ਜ਼ਰੂਰੀ ਕਾਰਨਾਂ ਲਈ ਦੇਸ਼ ਅੰਦਰ ਹਵਾਈ ਸਫ਼ਰ ਕਰਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।
Labour ਮੁਤਾਬਕ airlines ਨੂੰ real-time airfares ਦਿਖਾਉਣੀਆਂ ਪੈਣਗੀਆਂ ਤਾਂ ਜੋ ਯਾਤਰੀ ਵੱਖ-ਵੱਖ flights ਦੀ ਅਸਲ ਕੀਮਤ ਦੀ ਸਹੀ ਤੁਲਨਾ ਕਰ ਸਕਣ। ਮਕਸਦ ਇਹ ਹੈ ਕਿ customer ਨੂੰ ਸ਼ੁਰੂ ਵਿੱਚ ਇੱਕ ਘੱਟ fare ਦਿਖਾਈ ਦੇਵੇ ਅਤੇ booking ਦੌਰਾਨ ਹੋਰ charges ਜੁੜਨ ਤੋਂ ਬਾਅਦ ਅਸਲ ਕੀਮਤ ਕਾਫ਼ੀ ਵੱਧ ਨਿਕਲੇ, ਅਜਿਹੀ ਸਥਿਤੀ ਤੋਂ ਯਾਤਰੀਆਂ ਨੂੰ ਬਚਾਇਆ ਜਾ ਸਕੇ।
ਯਾਤਰੀਆਂ ਦੇ ਹੱਕਾਂ ਵਿੱਚ ਇੱਕ ਹੋਰ ਵੱਡਾ ਬਦਲਾਅ automatic refunds ਹੋਵੇਗਾ। Labour ਦਾ ਕਹਿਣਾ ਹੈ ਕਿ ਜੇ flight cancel ਹੋ ਜਾਂਦੀ ਹੈ ਜਾਂ ਉਸ ਵਿੱਚ significant change ਕੀਤਾ ਜਾਂਦਾ ਹੈ ਤਾਂ eligible passenger ਨੂੰ refund ਲੈਣ ਲਈ ਲੰਬੀ claim process ਵਿੱਚੋਂ ਨਹੀਂ ਲੰਘਣਾ ਪਵੇਗਾ।
Arena Williams ਨੇ ਕਿਹਾ ਕਿ ਜਦੋਂ airline ਤੋਂ ਗਲਤੀ ਹੁੰਦੀ ਹੈ ਤਾਂ passenger ਨੂੰ ਆਪਣੇ ਪੈਸੇ ਵਾਪਸ ਲੈਣ ਲਈ ਲੜਾਈ ਨਹੀਂ ਲੜਨੀ ਚਾਹੀਦੀ। ਉਨ੍ਹਾਂ ਮੁਤਾਬਕ flight ਰੱਦ ਜਾਂ ਮਹੱਤਵਪੂਰਨ ਤੌਰ ’ਤੇ ਬਦਲਣ ’ਤੇ refund ਆਪਣੇ ਆਪ ਮਿਲਣਾ ਚਾਹੀਦਾ ਹੈ।
ਇਸੇ ਤਰ੍ਹਾਂ ਜੇ passenger ਦਾ checked baggage ਕਾਫ਼ੀ ਦੇਰੀ ਨਾਲ ਪਹੁੰਚਦਾ ਹੈ, ਜਾਂ customer ਨੇ ਜਿਸ service ਲਈ ਵੱਖਰੇ ਪੈਸੇ ਦਿੱਤੇ ਸਨ ਉਹ service ਮੁਹੱਈਆ ਨਹੀਂ ਕਰਵਾਈ ਜਾਂਦੀ, ਤਾਂ compensation ਜਾਂ reimbursement ਦੇਣ ਦੀ ਵਿਵਸਥਾ ਵੀ Labour ਦੀ policy ਵਿੱਚ ਸ਼ਾਮਲ ਹੈ।
ਹਾਲਾਂਕਿ policy document ਵਿੱਚ ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ flight ਵਿੱਚ ਕਿੰਨਾ ਬਦਲਾਅ ਹੋਣ ਨੂੰ “significant change” ਮੰਨਿਆ ਜਾਵੇਗਾ ਜਾਂ baggage ਕਿੰਨੀ ਦੇਰੀ ਨਾਲ ਮਿਲਣ ’ਤੇ compensation ਲਾਗੂ ਹੋਵੇਗੀ। ਇਹ ਵੀ ਪੂਰੀ ਤਰ੍ਹਾਂ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਬਦਲਾਵਾਂ ਨੂੰ ਕਿਹੜੇ ਕਾਨੂੰਨੀ mechanism ਰਾਹੀਂ ਲਾਗੂ ਕੀਤਾ ਜਾਵੇਗਾ।
Labour ਨੇ airlines ਦੀ performance ਨੂੰ ਹੋਰ transparent ਬਣਾਉਣ ਦਾ ਵੀ ਵਾਅਦਾ ਕੀਤਾ ਹੈ। Airlines ਨੂੰ ਆਪਣੀਆਂ flight delays, cancellations ਅਤੇ baggage performance ਬਾਰੇ ਜਾਣਕਾਰੀ ਜਨਤਕ ਤੌਰ ’ਤੇ report ਕਰਨੀ ਪਵੇਗੀ। ਨਾਲ ਹੀ fares, operating costs ਅਤੇ profits ਉੱਤੇ Commerce Commission ਦੀ scrutiny ਵਧਾਉਣ ਦੀ ਵੀ ਤਜਵੀਜ਼ ਹੈ।
Labour ਦਾ ਦੂਜਾ ਵੱਡਾ ਨਿਸ਼ਾਨਾ regional aviation ਵਿੱਚ ਘੱਟ competition ਹੈ। ਪਾਰਟੀ ਦਾ ਕਹਿਣਾ ਹੈ ਕਿ ਛੋਟੀਆਂ airlines ਨੂੰ airport infrastructure ਅਤੇ facilities ਤੱਕ fair access ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ operations ਵਧਾ ਸਕਣ ਅਤੇ ਵੱਡੀਆਂ airlines ਨਾਲ ਮੁਕਾਬਲਾ ਕਰ ਸਕਣ।
Williams ਮੁਤਾਬਕ ਕਈ regional routes ਉੱਤੇ ਸੀਮਤ competition ਕਾਰਨ passengers ਕੋਲ choices ਘੱਟ ਹਨ ਅਤੇ airlines ਉੱਤੇ fares ਘਟਾਉਣ ਦਾ ਦਬਾਅ ਵੀ ਘੱਟ ਰਹਿੰਦਾ ਹੈ। Labour ਦਾ ਕਹਿਣਾ ਹੈ ਕਿ smaller airlines ਨੂੰ airport facilities ਤੱਕ ਬਰਾਬਰ ਪਹੁੰਚ ਦੇਣ ਨਾਲ regional New Zealand ਵਿੱਚ ਹੋਰ services ਅਤੇ competition ਪੈਦਾ ਕੀਤੀ ਜਾ ਸਕਦੀ ਹੈ।
Policy ਵਿੱਚ airports ਲਈ capital ਇਕੱਠਾ ਕਰਨ ਅਤੇ ਘੱਟ ਲਾਗਤ ’ਤੇ borrowing ਕਰਨ ਦੇ ਮੌਕੇ ਸੁਧਾਰਨ ਦੀ ਗੱਲ ਵੀ ਕੀਤੀ ਗਈ ਹੈ।
Labour ਦਾ ਇਹ ਐਲਾਨ ਉਸੇ ਹਫ਼ਤੇ ਆਇਆ ਹੈ ਜਦੋਂ ਮੌਜੂਦਾ ਸਰਕਾਰ ਨੇ Regional Infrastructure Fund ਵਿੱਚੋਂ $5.7 million regional airlines ਲਈ ਦੇਣ ਦਾ ਐਲਾਨ ਕੀਤਾ, ਤਾਂ ਜੋ ਵਧ ਰਹੇ operating costs ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਪਰ Labour ਨੇ National ਦੇ ਇਸ ਕਦਮ ਨੂੰ ਨਾਕਾਫ਼ੀ ਦੱਸਿਆ ਹੈ। Williams ਦਾ ਕਹਿਣਾ ਹੈ ਕਿ smaller airlines ਨੂੰ ਕੁਝ ਵਾਧੂ funding ਦੇ ਦੇਣ ਨਾਲ competition ਦੀਆਂ ਬੁਨਿਆਦੀ ਰੁਕਾਵਟਾਂ ਖਤਮ ਨਹੀਂ ਹੁੰਦੀਆਂ। Labour ਮੁਤਾਬਕ airport infrastructure ਤੱਕ fair access ਦਿੱਤੇ ਬਿਨਾਂ ਛੋਟੀਆਂ airlines ਲਈ ਵਧਣਾ ਅਤੇ passengers ਨੂੰ ਵਧੇਰੇ choices ਦੇਣਾ ਮੁਸ਼ਕਲ ਰਹੇਗਾ।
Hipkins ਨੇ ਕਿਹਾ ਕਿ Labour ਦਾ ਟੀਚਾ passengers ਨੂੰ ਬਿਹਤਰ ਕੀਮਤਾਂ, ਵੱਧ ਸੁਰੱਖਿਆ ਅਤੇ ਹੋਰ choices ਦੇਣਾ ਹੈ। ਪਾਰਟੀ ਇਸ policy ਨੂੰ ਆਪਣੇ wider cost-of-living plan ਦਾ ਹਿੱਸਾ ਦੱਸ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ airline market ਵਿੱਚ transparency ਅਤੇ competition ਵਧਣ ਨਾਲ ਯਾਤਰੀਆਂ ਨੂੰ ਫਾਇਦਾ ਹੋਵੇਗਾ।



