ਬੱਚੀ ਦਾ ਕਤਲ ਕਰ ਵਿਅਕਤੀ ਲਾਸ਼ ਸਮੇਤ ਪੁੱਜਾ ਮੈਨੁਕਾਊ ਪੁਲਿਸ ਸਟੇਸ਼ਨ

ਆਕਲੈਂਡ (ਹਰਪ੍ਰੀਤ ਸਿੰਘ) – ਇੱਕ ਛੋਟੀ ਬੱਚੀ ਦਾ ਕਤਲ ਕਰ ਇੱਕ 37 ਸਾਲਾ ਵਿਅਕਤੀ ਬੱਚੀ ਦੀ ਲਾਸ਼ ਸਮੇਤ ਹੀ ਮੈਨੁਕਾਊ ਪੁਲਿਸ ਸਟੇਸ਼ਨ ਪੁੱਜ ਗਿਆ, ਪੁਲਿਸ ਨੇ ਵਿਅਕਤੀ ਨੇ ਕਤਲ ਦੇ ਦੋਸ਼ ਦਾਇਰ ਕੀਤੇ ਹਨ ਅਤੇ ਵਿਅਕਤੀ ਬੱਚੀ ਅਤੇ ਬੱਚੀ ਦੇ ਪਰਿਵਾਰ ਦਾ ਜਾਣਕਾਰ ਵਿਅਕਤੀ ਦੱਸਿਆ ਜਾ ਰਿਹਾ ਹੈ। ਜਿਸ ਕਾਰ ਵਿੱਚ ਵਿਅਕਤੀ ਪੁੱਜਾ ਸੀ, ਉਸਦੀ ਘੇਰਾਬੰਦੀ ਕਰਕੇ ਪੁਲਿਸ ਨੇ ਕਾਰ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਬੱਚੀ ਦਾ ਪੋਸਟਮੋਰਟਮ ਵੀ ਕਰਵਾਇਆ ਜਾਏਗਾ।

Share it :
error: Content is protected !!