ਮੈਲਬੋਰਨ ਏਅਰਪੋਰਟ ‘ਤੇ 300 ਯਾਤਰੀ ਲੈ ਜਾ ਰਹੇ ਜਹਾਜ ਦਾ ਰਨਵੇਅ ’ਤੇ ਫਟਿਆ ਟਾਇਰ

ਮੈਲਬੋਰਨ (ਹਰਪ੍ਰੀਤ ਸਿੰਘ) – ਅੱਜ ਮੈਲਬੋਰਨ ਏਅਰਪੋਰਟ ‘ਤੇ ਉਸ ਵੇਲੇ ਇੱਕ ਵੱਡਾ ਹਾਦਸਾ ਟੱਲ ਗਿਆ, ਜਦੋਂ 289 ਯਾਤਰੀਆਂ ਨੂੰ ਲੈ ਜਾ ਰਿਹਾ ਇਤਿਹਾਦ ਏਅਰਲਾਈਨਜ਼ ਦੀ ਉਡਾਣ ਏ6 ਬੀਐਲਐਨ ਦੇ ਜਹਾਜ ਦਾ ਟਾਇਰ ਫੱਟ ਗਿਆ, ਜਹਾਜ ਉਸ ਵੇਲੇ ਰਨਵੇਅ ‘ਤੇ ਉਡਾਣ ਭਰਨ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਜਹਾਜ ਦੇ ਲੈਂਡਿੰਗ ਗੀਅਰ ਵਿੱਚ ਆਈ ਦਿੱਕਤ ਦੇ ਚਲਦਿਆਂ ਇਹ ਹਾਦਸਾ ਵਾਪਰਿਆ, ਪਰ ਚੰਗੀ ਕਿਸਮਤ ਨੂੰ ਸਾਰੇ ਯਾਤਰੀ ਸੁਰੱਖਿਅਤ ਰਹੇ।

Share it :
error: Content is protected !!