15 ਸਾਲਾ ਜੁਆਕ ਨੇ ਤੇਜਧਾਰ ਹਥਿਆਰ ਦੀ ਨੋਕ ਲੁੱਟੀ ਵਿਅਕਤੀ ਤੋਂ ਗੱਡੀ

ਮੈਲਬੋਰਨ (ਹਰਪ੍ਰੀਤ ਸਿੰਘ) – ਦੱਖਣੀ-ਪੂਰਬੀ ਮੈਲਬੋਰਨ ਦੀ ਕਿਲਡਾ ਸਟਰੀਟ ‘ਤੇ ਵੀਕੈਂਡ ‘ਤੇ ਵਾਪਰੇ ਹਾਦਸੇ ਵਿੱਚ ਇੱਕ 39 ਸਾਲਾ ਵਿਅਕਤੀ ਤੋਂ ਤੇਜਧਾਰ ਹਥਿਆਰ ਦੀ ਨੋਕ ‘ਤੇ ਗੱਡੀ ਤੇ ਵਿਅਕਤੀ ਦਾ ਹੋਰ ਸਮਾਨ ਲੁੱਟੇ ਜਾਣ ਦੀ ਖਬਰ ਹੈ। ਦੋਸ਼ੀ ਬੱਚਾ ਆਪਣੀ ਇੱਕ ਮਹਿਲਾ ਸਾਥਣ ਨਾਲ ਮੌਕੇ ‘ਤੇ ਇਸ ਘਟਨਾ ਨੂੰ ਅੰਜਾਮ ਦੇਣ ਪੁੱਜਾ ਸੀ।
ਪੁਲਿਸ ਨੇ ਦੋਸ਼ੀ ਬੱਚੇ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਦੋਸ਼ੀ ਬੱਚਾ ਬੱਚਿਆਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਉਸਦੀ ਜਮਾਨਤ ਸਬੰਧੀ ਸੁਣਵਾਈ ਦੀ ਤਾਰੀਖ ਅਗਲੇ ਹਫਤੇ ਰੱਖੀ ਗਈ ਹੈ।
ਦੱਸਦੀਏ ਕਿ ਵਿਕਟੋਰੀਆ ਪੁਲਿਸ ਪਹਿਲਾਂ ਹੀ ਤੇਜਧਾਰ ਹਥਿਆਰਾਂ ਸਬੰਧੀ ਵੱਧਦੇ ਕਰਾਈਮ ਨੂੰ ਲੈਕੇ ਚਿੰਤਾ ਵਿੱਚ ਹੈ ਤੇ ਅਜਿਹੇ ਦੋਸ਼ੀਆਂ ਖਿਲਾਫ ਸਖਤਾਈ ਭਰਿਆ ਰੱਵਈਆ ਅਪਨਾਉਣਾ ਸ਼ੁਰੂ ਕਰ ਰਹੀ ਹੈ।

Share it :
error: Content is protected !!