
ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੀ ਰਾਤ ਨਿਕਲਿਆ ਲੋਟੋ ਦਾ $20 ਮਿਲੀਅਨ ਦਾ ਇਨਾਮ ਕਿਸੇ ਮੈਲਬੋਰਨ ਵਾਸੀ ਵਲੋਂ ਜਿੱਤਿਆ ਗਿਆ ਹੈ ਤੇ ਅਜੇ ਤੱਕ ਸ਼ਾਇਦ ਜੈਤੂ ਨੂੰ ਇਸ ਬਾਰੇ ਪਤਾ ਵੀ ਨਾ ਹੋਏ। ਸੋ ਤੁਸੀਂ ਵੀ ਆਪਣੀਆਂ ਖ੍ਰੀਦੀਆਂ ਟਿਕਟਾਂ ਇੱਕ ਵਾਰ ਜਰੂਰ ਚੈਕ ਕਰ ਲਓ। ਪਾਵਰਬਾਲ ਜੈਕਪੋਟ ਦੇ ਜੈਤੂ ਨੂੰ $20,809,257 ਇਨਾਮੀ ਰਾਸ਼ੀ ਮਿਲੇਗੀ। ਜੈਤੂ ਨੇ ਟਿਕਟ ਕਰੇਗੀਬਰਨ ਦੇ ਦ ਲਕੀ ਚਾਰਮ ਤੋਂ ਖ੍ਰੀਦੀ ਹੈ, ਜੋ ਕਿ ਪੰਜਾਬੀਆਂ ਦਾ ਵੱਡੀ ਗਿਣਤੀ ਵਾਲਾ ਇਲਾਕਾ ਹੈ। ਜਿੱਤਣ ਵਾਲਾ ਨਵੇਂ ਸਾਲ ਦਾ ਇਹ ਪਹਿਲਾ ਜੈਕਪੋਟ ਜੈਤੂ ਸਾਬਿਤ ਹੋਏਗਾ।



